ਕਹਾਉਤਾਂ 16

ਇੱਕ ਅਜਿਹਾ ਰਾਹ ਹੈ ਜੋ ਸਹੀ ਜਾਪਦਾ ਹੈ, ਪਰ ਅੰਤ ਵਿੱਚ ਉਹ ਮੌਤ ਵੱਲ ਲੈ ਜਾਂਦਾ ਹੈ।

Proverbs 16:25 (UKJV) There is a way that seems right unto a man, but the end thereof are the ways of death.

23ਬੁੱਧਵਾਨਾਂ ਦੇ ਦਿਲ ਆਪਣੇ ਮੂੰਹ ਨੂੰ ਸਮਝਦਾਰ ਬਣਾਉਂਦੇ ਹਨ, ਅਤੇ ਉਹਨਾਂ ਦੇ ਬੁੱਲ ਉਪਦੇਸ਼ ਦਿੰਦੇ ਹਨ।

24ਮਨਭਾਉਂਦੇ ਬਚਨ ਇੱਕ ਸ਼ਹਿਦ ਦਾ ਛੱਤਾ ਹੈ, ਆਤਮਾ ਲਈ ਮਿੱਠਾ ਅਤੇ ਹੱਡੀਆਂ ਨੂੰ ਚੰਗਾ ਕਰਦਾ ਹੈ।

25ਇੱਕ ਅਜਿਹਾ ਰਾਹ ਹੈ ਜੋ ਸਹੀ ਜਾਪਦਾ ਹੈ, ਪਰ ਅੰਤ ਵਿੱਚ ਉਹ ਮੌਤ ਵੱਲ ਲੈ ਜਾਂਦਾ ਹੈ।

26ਮਜ਼ਦੂਰਾਂ ਦੀ ਭੁੱਖ ਉਹਨਾਂ ਲਈ ਕੰਮ ਕਰਦੀ ਹੈ; ਉਹਨਾਂ ਦੀ ਭੁੱਖ ਉਹਨਾਂ ਨੂੰ ਅੱਗੇ ਵਧਾਉਂਦੀ ਹੈ।

27ਇੱਕ ਦੁਸ਼ਟ ਬੁਰਿਆਈ ਦੀ ਸਾਜ਼ਿਸ਼ ਘੜਦਾ ਹੈ, ਅਤੇ ਉਹਨਾਂ ਦੇ ਬੁੱਲ੍ਹਾਂ ਉੱਤੇ ਉਹ ਬਲਦੀ ਅੱਗ ਵਰਗਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.