ਕਹਾਉਤਾਂ 16

ਮਜ਼ਦੂਰਾਂ ਦੀ ਭੁੱਖ ਉਹਨਾਂ ਲਈ ਕੰਮ ਕਰਦੀ ਹੈ; ਉਹਨਾਂ ਦੀ ਭੁੱਖ ਉਹਨਾਂ ਨੂੰ ਅੱਗੇ ਵਧਾਉਂਦੀ ਹੈ।

Proverbs 16:26 (UKJV) He that labours labours for himself; for his mouth craves it of him.

24ਮਨਭਾਉਂਦੇ ਬਚਨ ਇੱਕ ਸ਼ਹਿਦ ਦਾ ਛੱਤਾ ਹੈ, ਆਤਮਾ ਲਈ ਮਿੱਠਾ ਅਤੇ ਹੱਡੀਆਂ ਨੂੰ ਚੰਗਾ ਕਰਦਾ ਹੈ।

25ਇੱਕ ਅਜਿਹਾ ਰਾਹ ਹੈ ਜੋ ਸਹੀ ਜਾਪਦਾ ਹੈ, ਪਰ ਅੰਤ ਵਿੱਚ ਉਹ ਮੌਤ ਵੱਲ ਲੈ ਜਾਂਦਾ ਹੈ।

26ਮਜ਼ਦੂਰਾਂ ਦੀ ਭੁੱਖ ਉਹਨਾਂ ਲਈ ਕੰਮ ਕਰਦੀ ਹੈ; ਉਹਨਾਂ ਦੀ ਭੁੱਖ ਉਹਨਾਂ ਨੂੰ ਅੱਗੇ ਵਧਾਉਂਦੀ ਹੈ।

27ਇੱਕ ਦੁਸ਼ਟ ਬੁਰਿਆਈ ਦੀ ਸਾਜ਼ਿਸ਼ ਘੜਦਾ ਹੈ, ਅਤੇ ਉਹਨਾਂ ਦੇ ਬੁੱਲ੍ਹਾਂ ਉੱਤੇ ਉਹ ਬਲਦੀ ਅੱਗ ਵਰਗਾ ਹੈ।

28ਇੱਕ ਭੈੜਾ ਵਿਅਕਤੀ ਝਗੜੇ ਨੂੰ ਭੜਕਾਉਂਦਾ ਹੈ, ਅਤੇ ਚੁਗ਼ਲੀ ਕਰਨ ਵਾਲਾ ਨਜ਼ਦੀਕੀ ਦੋਸਤਾਂ ਨੂੰ ਵੱਖ ਕਰ ਦਿੰਦੀ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.