ਕਹਾਉਤਾਂ 16

ਇੱਕ ਭੈੜਾ ਵਿਅਕਤੀ ਝਗੜੇ ਨੂੰ ਭੜਕਾਉਂਦਾ ਹੈ, ਅਤੇ ਚੁਗ਼ਲੀ ਕਰਨ ਵਾਲਾ ਨਜ਼ਦੀਕੀ ਦੋਸਤਾਂ ਨੂੰ ਵੱਖ ਕਰ ਦਿੰਦੀ ਹੈ।

Proverbs 16:28 (UKJV) A perverse man sows strife: and a whisperer separates chief friends.

26ਮਜ਼ਦੂਰਾਂ ਦੀ ਭੁੱਖ ਉਹਨਾਂ ਲਈ ਕੰਮ ਕਰਦੀ ਹੈ; ਉਹਨਾਂ ਦੀ ਭੁੱਖ ਉਹਨਾਂ ਨੂੰ ਅੱਗੇ ਵਧਾਉਂਦੀ ਹੈ।

27ਇੱਕ ਦੁਸ਼ਟ ਬੁਰਿਆਈ ਦੀ ਸਾਜ਼ਿਸ਼ ਘੜਦਾ ਹੈ, ਅਤੇ ਉਹਨਾਂ ਦੇ ਬੁੱਲ੍ਹਾਂ ਉੱਤੇ ਉਹ ਬਲਦੀ ਅੱਗ ਵਰਗਾ ਹੈ।

28ਇੱਕ ਭੈੜਾ ਵਿਅਕਤੀ ਝਗੜੇ ਨੂੰ ਭੜਕਾਉਂਦਾ ਹੈ, ਅਤੇ ਚੁਗ਼ਲੀ ਕਰਨ ਵਾਲਾ ਨਜ਼ਦੀਕੀ ਦੋਸਤਾਂ ਨੂੰ ਵੱਖ ਕਰ ਦਿੰਦੀ ਹੈ।

29ਇੱਕ ਹਿੰਸਕ ਵਿਅਕਤੀ ਆਪਣੇ ਗੁਆਂਢੀ ਨੂੰ ਭਰਮਾਉਂਦਾ ਹੈ ਅਤੇ ਉਹਨਾਂ ਨੂੰ ਅਜਿਹੇ ਰਾਹ ਤੇ ਲੈ ਜਾਂਦਾ ਹੈ ਜੋ ਚੰਗਾ ਨਹੀਂ ਹੈ।

30ਜੋ ਕੋਈ ਅੱਖਾਂ ਮਟਕਾਉਂਦਾ ਹੈ, ਉਹ ਵਿਗਾੜ ਦੀ ਸਾਜ਼ਿਸ਼ ਰਚਦਾ ਹੈ। ਜੋ ਕੋਈ ਆਪਣੇ ਬੁੱਲ੍ਹਾਂ ਨੂੰ ਘੁੱਟਦਾ ਹੈ, ਉਹ ਬੁਰਿਆਈ ਉੱਤੇ ਤੁਲਿਆ ਹੋਇਆ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.