ਕਹਾਉਤਾਂ 16

ਜੋ ਕੋਈ ਅੱਖਾਂ ਮਟਕਾਉਂਦਾ ਹੈ, ਉਹ ਵਿਗਾੜ ਦੀ ਸਾਜ਼ਿਸ਼ ਰਚਦਾ ਹੈ। ਜੋ ਕੋਈ ਆਪਣੇ ਬੁੱਲ੍ਹਾਂ ਨੂੰ ਘੁੱਟਦਾ ਹੈ, ਉਹ ਬੁਰਿਆਈ ਉੱਤੇ ਤੁਲਿਆ ਹੋਇਆ ਹੈ।

Proverbs 16:30 (UKJV) He shuts his eyes to devise perverse things: moving his lips he brings evil to pass.

28ਇੱਕ ਭੈੜਾ ਵਿਅਕਤੀ ਝਗੜੇ ਨੂੰ ਭੜਕਾਉਂਦਾ ਹੈ, ਅਤੇ ਚੁਗ਼ਲੀ ਕਰਨ ਵਾਲਾ ਨਜ਼ਦੀਕੀ ਦੋਸਤਾਂ ਨੂੰ ਵੱਖ ਕਰ ਦਿੰਦੀ ਹੈ।

29ਇੱਕ ਹਿੰਸਕ ਵਿਅਕਤੀ ਆਪਣੇ ਗੁਆਂਢੀ ਨੂੰ ਭਰਮਾਉਂਦਾ ਹੈ ਅਤੇ ਉਹਨਾਂ ਨੂੰ ਅਜਿਹੇ ਰਾਹ ਤੇ ਲੈ ਜਾਂਦਾ ਹੈ ਜੋ ਚੰਗਾ ਨਹੀਂ ਹੈ।

30ਜੋ ਕੋਈ ਅੱਖਾਂ ਮਟਕਾਉਂਦਾ ਹੈ, ਉਹ ਵਿਗਾੜ ਦੀ ਸਾਜ਼ਿਸ਼ ਰਚਦਾ ਹੈ। ਜੋ ਕੋਈ ਆਪਣੇ ਬੁੱਲ੍ਹਾਂ ਨੂੰ ਘੁੱਟਦਾ ਹੈ, ਉਹ ਬੁਰਿਆਈ ਉੱਤੇ ਤੁਲਿਆ ਹੋਇਆ ਹੈ।

31ਧੌਲਾ ਸਿਰ ਦਾ ਤਾਜ ਹੈ; ਇਹ ਧਰਮ ਦੇ ਰਾਹ ਵਿੱਚ ਪ੍ਰਾਪਤ ਹੁੰਦਾ ਹੈ।

32ਜਿਹੜਾ ਕ੍ਰੋਧ ਵਿੱਚ ਧੀਮਾ ਉਹ ਸੂਰਮੇ ਨਾਲੋਂ, ਅਤੇ ਆਪਣੀ ਰੂਹ ਨੂੰ ਵੱਸ ਵਿੱਚ ਰੱਖਣ ਵਾਲਾ, ਸ਼ਹਿਰ ਦੇ ਜਿੱਤਣ ਨਾਲੋਂ ਚੰਗਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.