29ਇੱਕ ਹਿੰਸਕ ਵਿਅਕਤੀ ਆਪਣੇ ਗੁਆਂਢੀ ਨੂੰ ਭਰਮਾਉਂਦਾ ਹੈ ਅਤੇ ਉਹਨਾਂ ਨੂੰ ਅਜਿਹੇ ਰਾਹ ਤੇ ਲੈ ਜਾਂਦਾ ਹੈ ਜੋ ਚੰਗਾ ਨਹੀਂ ਹੈ।
30ਜੋ ਕੋਈ ਅੱਖਾਂ ਮਟਕਾਉਂਦਾ ਹੈ, ਉਹ ਵਿਗਾੜ ਦੀ ਸਾਜ਼ਿਸ਼ ਰਚਦਾ ਹੈ। ਜੋ ਕੋਈ ਆਪਣੇ ਬੁੱਲ੍ਹਾਂ ਨੂੰ ਘੁੱਟਦਾ ਹੈ, ਉਹ ਬੁਰਿਆਈ ਉੱਤੇ ਤੁਲਿਆ ਹੋਇਆ ਹੈ।
31ਧੌਲਾ ਸਿਰ ਦਾ ਤਾਜ ਹੈ; ਇਹ ਧਰਮ ਦੇ ਰਾਹ ਵਿੱਚ ਪ੍ਰਾਪਤ ਹੁੰਦਾ ਹੈ।
32ਜਿਹੜਾ ਕ੍ਰੋਧ ਵਿੱਚ ਧੀਮਾ ਉਹ ਸੂਰਮੇ ਨਾਲੋਂ, ਅਤੇ ਆਪਣੀ ਰੂਹ ਨੂੰ ਵੱਸ ਵਿੱਚ ਰੱਖਣ ਵਾਲਾ, ਸ਼ਹਿਰ ਦੇ ਜਿੱਤਣ ਨਾਲੋਂ ਚੰਗਾ ਹੈ।
33ਬੁੱਕਲ ਵਿੱਚ ਪਰਚੀਆਂ ਪਾਈਆਂ ਜਾਂਦੀਆਂ ਹਨ, ਪਰ ਇਸਦਾ ਫੈਸਲਾ ਯਾਹਵੇਹ ਵੱਲੋਂ ਹੁੰਦਾ ਹੈ।