ਕਹਾਉਤਾਂ 17

ਚਾਂਦੀ ਲਈ ਕੁਠਾਲੀ ਅਤੇ ਸੋਨੇ ਦੇ ਲਈ ਭੱਠੀ, ਪਰ ਦਿਲਾਂ ਨੂੰ ਪਰਖਣ ਵਾਲਾ ਯਾਹਵੇਹ ਹੈ।

Proverbs 17:3 (UKJV) The fining pot is for silver, and the furnace for gold: but the LORD tries the hearts.

1ਖੁਸ਼ਹਾਲੀ ਅਤੇ ਸ਼ਾਂਤੀ ਦੇ ਮਾਹੌਲ ਵਿੱਚ ਸੁੱਕੀ ਰੋਟੀ ਦਾ ਭੋਜਨ ਇੱਕ ਝਗੜੇ ਦੇ ਤਿਉਹਾਰ ਨਾਲੋਂ ਬਿਹਤਰ ਹੈ।

2ਇੱਕ ਸਮਝਦਾਰ ਸੇਵਕ ਬੇਇੱਜ਼ਤ ਕਰਨ ਵਾਲੇ ਪੁੱਤਰ ਉੱਤੇ ਰਾਜ ਕਰੇਗਾ, ਅਤੇ ਪਰਿਵਾਰ ਵਿੱਚੋਂ ਇੱਕ ਵਜੋਂ ਵਿਰਾਸਤ ਵਿੱਚ ਹਿੱਸਾ ਲਵੇਗਾ।

3ਚਾਂਦੀ ਲਈ ਕੁਠਾਲੀ ਅਤੇ ਸੋਨੇ ਦੇ ਲਈ ਭੱਠੀ, ਪਰ ਦਿਲਾਂ ਨੂੰ ਪਰਖਣ ਵਾਲਾ ਯਾਹਵੇਹ ਹੈ।

4ਇੱਕ ਦੁਸ਼ਟ ਮਨੁੱਖ ਧੋਖੇਬਾਜ਼ ਬੁੱਲ੍ਹਾਂ ਨੂੰ ਸੁਣਦਾ ਹੈ, ਇੱਕ ਝੂਠਾ ਵਿਨਾਸ਼ਕਾਰੀ ਜੀਭ ਵੱਲ ਧਿਆਨ ਦਿੰਦਾ ਹੈ।

5ਜਿਹੜਾ ਗਰੀਬ ਦਾ ਮਜ਼ਾਕ ਉਡਾਉਂਦਾ ਹੈ ਉਹ ਆਪਣੇ ਸਿਰਜਣਹਾਰ ਦਾ ਨਿਰਾਦਰ ਕਰਦਾ ਹੈ, ਜੋ ਕੋਈ ਬਿਪਤਾ ਉੱਤੇ ਹੰਕਾਰ ਕਰਦਾ ਹੈ ਉਹ ਸਜ਼ਾ ਤੋਂ ਮੁਕਤ ਨਹੀਂ ਹੋਵੇਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.