ਕਹਾਉਤਾਂ 17

ਇੱਕ ਦੁਸ਼ਟ ਮਨੁੱਖ ਧੋਖੇਬਾਜ਼ ਬੁੱਲ੍ਹਾਂ ਨੂੰ ਸੁਣਦਾ ਹੈ, ਇੱਕ ਝੂਠਾ ਵਿਨਾਸ਼ਕਾਰੀ ਜੀਭ ਵੱਲ ਧਿਆਨ ਦਿੰਦਾ ਹੈ।

Proverbs 17:4 (UKJV) A wicked doer gives heed to false lips; and a liar gives ear to a naughty tongue.

2ਇੱਕ ਸਮਝਦਾਰ ਸੇਵਕ ਬੇਇੱਜ਼ਤ ਕਰਨ ਵਾਲੇ ਪੁੱਤਰ ਉੱਤੇ ਰਾਜ ਕਰੇਗਾ, ਅਤੇ ਪਰਿਵਾਰ ਵਿੱਚੋਂ ਇੱਕ ਵਜੋਂ ਵਿਰਾਸਤ ਵਿੱਚ ਹਿੱਸਾ ਲਵੇਗਾ।

3ਚਾਂਦੀ ਲਈ ਕੁਠਾਲੀ ਅਤੇ ਸੋਨੇ ਦੇ ਲਈ ਭੱਠੀ, ਪਰ ਦਿਲਾਂ ਨੂੰ ਪਰਖਣ ਵਾਲਾ ਯਾਹਵੇਹ ਹੈ।

4ਇੱਕ ਦੁਸ਼ਟ ਮਨੁੱਖ ਧੋਖੇਬਾਜ਼ ਬੁੱਲ੍ਹਾਂ ਨੂੰ ਸੁਣਦਾ ਹੈ, ਇੱਕ ਝੂਠਾ ਵਿਨਾਸ਼ਕਾਰੀ ਜੀਭ ਵੱਲ ਧਿਆਨ ਦਿੰਦਾ ਹੈ।

5ਜਿਹੜਾ ਗਰੀਬ ਦਾ ਮਜ਼ਾਕ ਉਡਾਉਂਦਾ ਹੈ ਉਹ ਆਪਣੇ ਸਿਰਜਣਹਾਰ ਦਾ ਨਿਰਾਦਰ ਕਰਦਾ ਹੈ, ਜੋ ਕੋਈ ਬਿਪਤਾ ਉੱਤੇ ਹੰਕਾਰ ਕਰਦਾ ਹੈ ਉਹ ਸਜ਼ਾ ਤੋਂ ਮੁਕਤ ਨਹੀਂ ਹੋਵੇਗਾ।

6ਪੋਤਰੇ ਬਜ਼ੁਰਗਾਂ ਦੇ ਮੁਕਟ ਹਨ, ਅਤੇ ਮਾਪੇ ਆਪਣੇ ਬੱਚਿਆਂ ਦਾ ਮਾਣ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.