11ਅਮੀਰਾਂ ਦੀ ਦੌਲਤ ਉਹਨਾਂ ਦਾ ਗੜ੍ਹ ਵਾਲਾ ਸ਼ਹਿਰ ਹੈ। ਉਹ ਇਸਦੀ ਕਲਪਨਾ ਕਰਦੇ ਹਨ ਕਿ ਇੱਕ ਉੱਚੀ ਸ਼ਹਿਰਪਨਾਹ ਵਾਂਗੂੰ ਹੈ।
12ਨਾਸ਼ ਹੋਣ ਤੋਂ ਪਹਿਲਾਂ ਮਨੁੱਖ ਦਾ ਮਨ ਹੰਕਾਰੀ ਹੁੰਦਾ ਹੈ, ਪਰ ਨਿਮਰਤਾ ਆਦਰ ਤੋਂ ਪਹਿਲਾਂ ਆਉਂਦੀ ਹੈ।
13ਸੁਣਨ ਤੋਂ ਪਹਿਲਾਂ ਉੱਤਰ ਦੇਣਾ, ਇਹ ਮੂਰਖਤਾ ਅਤੇ ਸ਼ਰਮ ਦੀ ਗੱਲ ਹੈ।
14ਮਨੁੱਖ ਦਾ ਆਤਮਾ ਬਿਮਾਰੀ ਵਿੱਚ ਉਹ ਨੂੰ ਸੰਭਾਲਦਾ ਹੈ ਪਰ ਕੁਚਲਿਆ ਹੋਇਆ ਆਤਮਾ ਕੌਣ ਸਹਾਰ ਸਕਦਾ ਹੈ?
15ਸਮਝਦਾਰ ਦਾ ਮਨ ਗਿਆਨ ਪ੍ਰਾਪਤ ਕਰਦਾ ਹੈ, ਕਿਉਂ ਜੋ ਬੁੱਧਵਾਨ ਦੇ ਕੰਨ ਉਹ ਨੂੰ ਭਾਲਦੇ ਹਨ।