13ਸੁਣਨ ਤੋਂ ਪਹਿਲਾਂ ਉੱਤਰ ਦੇਣਾ, ਇਹ ਮੂਰਖਤਾ ਅਤੇ ਸ਼ਰਮ ਦੀ ਗੱਲ ਹੈ।
14ਮਨੁੱਖ ਦਾ ਆਤਮਾ ਬਿਮਾਰੀ ਵਿੱਚ ਉਹ ਨੂੰ ਸੰਭਾਲਦਾ ਹੈ ਪਰ ਕੁਚਲਿਆ ਹੋਇਆ ਆਤਮਾ ਕੌਣ ਸਹਾਰ ਸਕਦਾ ਹੈ?
15ਸਮਝਦਾਰ ਦਾ ਮਨ ਗਿਆਨ ਪ੍ਰਾਪਤ ਕਰਦਾ ਹੈ, ਕਿਉਂ ਜੋ ਬੁੱਧਵਾਨ ਦੇ ਕੰਨ ਉਹ ਨੂੰ ਭਾਲਦੇ ਹਨ।
16ਨਜ਼ਰਾਨਾ ਆਦਮੀ ਦੇ ਲਈ ਰਾਹ ਖੋਲ੍ਹ ਦਿੰਦਾ ਹੈ, ਅਤੇ ਉਹ ਨੂੰ ਵੱਡਿਆਂ ਲੋਕਾਂ ਦੇ ਅੱਗੇ ਪਹੁੰਚਾ ਦਿੰਦਾ ਹੈ।
17ਮੁਕੱਦਮੇ ਵਿੱਚ ਪਹਿਲਾਂ ਬੋਲਣ ਵਾਲਾ ਸਹੀ ਜਾਪਦਾ ਹੈ, ਜਦੋਂ ਤੱਕ ਕੋਈ ਅੱਗੇ ਆ ਕੇ ਪੁੱਛ-ਗਿੱਛ ਨਹੀਂ ਕਰਦਾ।