ਕਹਾਉਤਾਂ 18

ਮੁਕੱਦਮੇ ਵਿੱਚ ਪਹਿਲਾਂ ਬੋਲਣ ਵਾਲਾ ਸਹੀ ਜਾਪਦਾ ਹੈ, ਜਦੋਂ ਤੱਕ ਕੋਈ ਅੱਗੇ ਆ ਕੇ ਪੁੱਛ-ਗਿੱਛ ਨਹੀਂ ਕਰਦਾ।

Proverbs 18:17 (UKJV) He that is first in his own cause seems just; but his neighbour comes and searches him.

15ਸਮਝਦਾਰ ਦਾ ਮਨ ਗਿਆਨ ਪ੍ਰਾਪਤ ਕਰਦਾ ਹੈ, ਕਿਉਂ ਜੋ ਬੁੱਧਵਾਨ ਦੇ ਕੰਨ ਉਹ ਨੂੰ ਭਾਲਦੇ ਹਨ।

16ਨਜ਼ਰਾਨਾ ਆਦਮੀ ਦੇ ਲਈ ਰਾਹ ਖੋਲ੍ਹ ਦਿੰਦਾ ਹੈ, ਅਤੇ ਉਹ ਨੂੰ ਵੱਡਿਆਂ ਲੋਕਾਂ ਦੇ ਅੱਗੇ ਪਹੁੰਚਾ ਦਿੰਦਾ ਹੈ।

17ਮੁਕੱਦਮੇ ਵਿੱਚ ਪਹਿਲਾਂ ਬੋਲਣ ਵਾਲਾ ਸਹੀ ਜਾਪਦਾ ਹੈ, ਜਦੋਂ ਤੱਕ ਕੋਈ ਅੱਗੇ ਆ ਕੇ ਪੁੱਛ-ਗਿੱਛ ਨਹੀਂ ਕਰਦਾ।

18ਪਰਚੀ ਪਾਉਣ ਨਾਲ ਝਗੜਿਆਂ ਦਾ ਨਿਪਟਾਰਾ ਹੋ ਜਾਂਦਾ ਹੈ, ਅਤੇ ਬਲਵਾਨਾਂ ਦੇ ਵਿੱਚ ਫ਼ੈਸਲਾ ਹੋ ਜਾਂਦਾ ਹੈ।

19ਰੁੱਸੇ ਹੋਏ ਭਰਾ ਨੂੰ ਮਨਾਉਣਾ ਪੱਕੇ ਸ਼ਹਿਰ ਦੇ ਜਿੱਤਣ ਨਾਲੋਂ ਵੀ ਔਖਾ ਹੈ, ਝਗੜੇ ਕਿਲੇ ਦੇ ਬੰਦ ਦਰਵਾਜ਼ੇ ਵਰਗੇ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.