ਕਹਾਉਤਾਂ 19

ਮਨੁੱਖ ਦੇ ਦਿਲ ਵਿੱਚ ਬਹੁਤ ਸਾਰੀਆਂ ਯੋਜਨਾਵਾਂ ਹਨ, ਪਰ ਯਾਹਵੇਹ ਦੀ ਯੋਜਨਾ ਕਾਇਮ ਰਹੇਗੀ।

Proverbs 19:21 (UKJV) There are many devices in a man's heart; nevertheless the counsel of the LORD, that shall stand.

19ਇੱਕ ਗਰਮ ਸੁਭਾਅ ਵਾਲੇ ਵਿਅਕਤੀ ਨੂੰ ਸਜ਼ਾ ਭੋਗਣੀ ਚਾਹੀਦਾ ਹੈ, ਜੇ ਤੂੰ ਉਹਨਾਂ ਨੂੰ ਛੁਡਾਵੇ ਤਾਂ ਤੈਨੂੰ ਬਾਰ-ਬਾਰ ਛੁਡਾਉਣਾ ਪਵੇਗਾ।

20ਸਲਾਹ ਨੂੰ ਸੁਣੋ ਅਤੇ ਅਨੁਸ਼ਾਸਨ ਨੂੰ ਸਵੀਕਾਰ ਕਰੋ, ਅਤੇ ਅੰਤ ਵਿੱਚ ਤੁਸੀਂ ਬੁੱਧਵਾਨਾਂ ਵਿੱਚ ਗਿਣੇ ਜਾਵੋਂਗੇ।

21ਮਨੁੱਖ ਦੇ ਦਿਲ ਵਿੱਚ ਬਹੁਤ ਸਾਰੀਆਂ ਯੋਜਨਾਵਾਂ ਹਨ, ਪਰ ਯਾਹਵੇਹ ਦੀ ਯੋਜਨਾ ਕਾਇਮ ਰਹੇਗੀ।

22ਇੱਕ ਵਿਅਕਤੀ ਜੋ ਚਾਹੁੰਦਾ ਹੈ ਉਹ ਹੈ ਅਟੁੱਟ ਪਿਆਰ, ਝੂਠੇ ਨਾਲੋਂ ਗਰੀਬ ਹੋਣਾ ਚੰਗਾ ਹੈ।

23ਯਾਹਵੇਹ ਦਾ ਡਰ ਜੀਵਨ ਵੱਲ ਲੈ ਜਾਂਦਾ ਹੈ, ਫਿਰ ਉਹ ਮੁਸੀਬਤ ਤੋਂ ਅਛੂਤ, ਸੰਤੁਸ਼ਟ ਆਰਾਮ ਕਰਦਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.