ਕਹਾਉਤਾਂ 19

ਸਲਾਹ ਨੂੰ ਸੁਣੋ ਅਤੇ ਅਨੁਸ਼ਾਸਨ ਨੂੰ ਸਵੀਕਾਰ ਕਰੋ, ਅਤੇ ਅੰਤ ਵਿੱਚ ਤੁਸੀਂ ਬੁੱਧਵਾਨਾਂ ਵਿੱਚ ਗਿਣੇ ਜਾਵੋਂਗੇ।

Proverbs 19:20 (UKJV) Hear counsel, and receive instruction, that you may be wise in your latter end.

18ਆਪਣੇ ਬੱਚਿਆਂ ਨੂੰ ਅਨੁਸ਼ਾਸਨ ਸਿਖਾਓ ਕਿਉਂਕਿ ਇਸ ਵਿੱਚ ਆਸ ਹੈ, ਜਾਣ ਬੁੱਝ ਕੇ ਉਹਨਾਂ ਦੇ ਨਾਸ ਦਾ ਕਾਰਨ ਨਾ ਬਣੋ।

19ਇੱਕ ਗਰਮ ਸੁਭਾਅ ਵਾਲੇ ਵਿਅਕਤੀ ਨੂੰ ਸਜ਼ਾ ਭੋਗਣੀ ਚਾਹੀਦਾ ਹੈ, ਜੇ ਤੂੰ ਉਹਨਾਂ ਨੂੰ ਛੁਡਾਵੇ ਤਾਂ ਤੈਨੂੰ ਬਾਰ-ਬਾਰ ਛੁਡਾਉਣਾ ਪਵੇਗਾ।

20ਸਲਾਹ ਨੂੰ ਸੁਣੋ ਅਤੇ ਅਨੁਸ਼ਾਸਨ ਨੂੰ ਸਵੀਕਾਰ ਕਰੋ, ਅਤੇ ਅੰਤ ਵਿੱਚ ਤੁਸੀਂ ਬੁੱਧਵਾਨਾਂ ਵਿੱਚ ਗਿਣੇ ਜਾਵੋਂਗੇ।

21ਮਨੁੱਖ ਦੇ ਦਿਲ ਵਿੱਚ ਬਹੁਤ ਸਾਰੀਆਂ ਯੋਜਨਾਵਾਂ ਹਨ, ਪਰ ਯਾਹਵੇਹ ਦੀ ਯੋਜਨਾ ਕਾਇਮ ਰਹੇਗੀ।

22ਇੱਕ ਵਿਅਕਤੀ ਜੋ ਚਾਹੁੰਦਾ ਹੈ ਉਹ ਹੈ ਅਟੁੱਟ ਪਿਆਰ, ਝੂਠੇ ਨਾਲੋਂ ਗਰੀਬ ਹੋਣਾ ਚੰਗਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.