16ਜਿਹੜਾ ਪਰਮੇਸ਼ਵਰ ਦੇ ਹੁਕਮਾਂ ਦੀ ਪਾਲਨਾ ਕਰਦਾ ਹੈ ਉਹ ਆਪਣੀ ਜਾਨ ਦੀ ਰਾਖੀ ਕਰਦਾ ਹੈ, ਪਰ ਜਿਹੜਾ ਆਪਣੇ ਚਾਲ-ਚਾਲਣ ਉੱਤੇ ਧਿਆਨ ਨਹੀਂ ਦਿੰਦਾ ਹੈ ਉਹ ਮਰ ਜਾਵੇਗਾ।
17ਜੋ ਕੋਈ ਗਰੀਬਾਂ ਉੱਤੇ ਦਯਾ ਕਰਦਾ ਹੈ ਉਹ ਯਾਹਵੇਹ ਨੂੰ ਉਧਾਰ ਦਿੰਦਾ ਹੈ, ਅਤੇ ਉਹ ਉਹਨਾਂ ਨੂੰ ਉਹਨਾਂ ਦੇ ਕੀਤੇ ਦਾ ਫਲ ਦੇਵੇਗਾ।
18ਆਪਣੇ ਬੱਚਿਆਂ ਨੂੰ ਅਨੁਸ਼ਾਸਨ ਸਿਖਾਓ ਕਿਉਂਕਿ ਇਸ ਵਿੱਚ ਆਸ ਹੈ, ਜਾਣ ਬੁੱਝ ਕੇ ਉਹਨਾਂ ਦੇ ਨਾਸ ਦਾ ਕਾਰਨ ਨਾ ਬਣੋ।
19ਇੱਕ ਗਰਮ ਸੁਭਾਅ ਵਾਲੇ ਵਿਅਕਤੀ ਨੂੰ ਸਜ਼ਾ ਭੋਗਣੀ ਚਾਹੀਦਾ ਹੈ, ਜੇ ਤੂੰ ਉਹਨਾਂ ਨੂੰ ਛੁਡਾਵੇ ਤਾਂ ਤੈਨੂੰ ਬਾਰ-ਬਾਰ ਛੁਡਾਉਣਾ ਪਵੇਗਾ।
20ਸਲਾਹ ਨੂੰ ਸੁਣੋ ਅਤੇ ਅਨੁਸ਼ਾਸਨ ਨੂੰ ਸਵੀਕਾਰ ਕਰੋ, ਅਤੇ ਅੰਤ ਵਿੱਚ ਤੁਸੀਂ ਬੁੱਧਵਾਨਾਂ ਵਿੱਚ ਗਿਣੇ ਜਾਵੋਂਗੇ।