ਕਹਾਉਤਾਂ 19

ਜਿਹੜਾ ਪਰਮੇਸ਼ਵਰ ਦੇ ਹੁਕਮਾਂ ਦੀ ਪਾਲਨਾ ਕਰਦਾ ਹੈ ਉਹ ਆਪਣੀ ਜਾਨ ਦੀ ਰਾਖੀ ਕਰਦਾ ਹੈ, ਪਰ ਜਿਹੜਾ ਆਪਣੇ ਚਾਲ-ਚਾਲਣ ਉੱਤੇ ਧਿਆਨ ਨਹੀਂ ਦਿੰਦਾ ਹੈ ਉਹ ਮਰ ਜਾਵੇਗਾ।

Proverbs 19:16 (UKJV) He that keeps the commandment keeps his own soul; but he that despises his ways shall die.

14ਘਰ ਅਤੇ ਦੌਲਤ ਮਾਤਾ-ਪਿਤਾ ਤੋਂ ਮਿਰਾਸ ਵਿੱਚ ਮਿਲਦੇ ਹਨ, ਪਰ ਇੱਕ ਬੁੱਧਵਾਨ ਪਤਨੀ ਯਾਹਵੇਹ ਵੱਲੋ ਮਿਲਦੀ ਹੈ।

15ਆਲਸ ਡੂੰਘੀ ਨੀਂਦ ਲਿਆਉਂਦਾ ਹੈ, ਇੱਕ ਸੁਸਤ ਪ੍ਰਾਣੀ ਭੁੱਖਾ ਰਹਿੰਦਾ ਹੈ।

16ਜਿਹੜਾ ਪਰਮੇਸ਼ਵਰ ਦੇ ਹੁਕਮਾਂ ਦੀ ਪਾਲਨਾ ਕਰਦਾ ਹੈ ਉਹ ਆਪਣੀ ਜਾਨ ਦੀ ਰਾਖੀ ਕਰਦਾ ਹੈ, ਪਰ ਜਿਹੜਾ ਆਪਣੇ ਚਾਲ-ਚਾਲਣ ਉੱਤੇ ਧਿਆਨ ਨਹੀਂ ਦਿੰਦਾ ਹੈ ਉਹ ਮਰ ਜਾਵੇਗਾ।

17ਜੋ ਕੋਈ ਗਰੀਬਾਂ ਉੱਤੇ ਦਯਾ ਕਰਦਾ ਹੈ ਉਹ ਯਾਹਵੇਹ ਨੂੰ ਉਧਾਰ ਦਿੰਦਾ ਹੈ, ਅਤੇ ਉਹ ਉਹਨਾਂ ਨੂੰ ਉਹਨਾਂ ਦੇ ਕੀਤੇ ਦਾ ਫਲ ਦੇਵੇਗਾ।

18ਆਪਣੇ ਬੱਚਿਆਂ ਨੂੰ ਅਨੁਸ਼ਾਸਨ ਸਿਖਾਓ ਕਿਉਂਕਿ ਇਸ ਵਿੱਚ ਆਸ ਹੈ, ਜਾਣ ਬੁੱਝ ਕੇ ਉਹਨਾਂ ਦੇ ਨਾਸ ਦਾ ਕਾਰਨ ਨਾ ਬਣੋ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.