ਕਹਾਉਤਾਂ 19

ਘਰ ਅਤੇ ਦੌਲਤ ਮਾਤਾ-ਪਿਤਾ ਤੋਂ ਮਿਰਾਸ ਵਿੱਚ ਮਿਲਦੇ ਹਨ, ਪਰ ਇੱਕ ਬੁੱਧਵਾਨ ਪਤਨੀ ਯਾਹਵੇਹ ਵੱਲੋ ਮਿਲਦੀ ਹੈ।

Proverbs 19:14 (UKJV) House and riches are the inheritance of fathers: and a prudent wife is from the LORD.

12ਰਾਜੇ ਦਾ ਗੁੱਸਾ ਸ਼ੇਰ ਦੀ ਗਰਜ ਵਰਗਾ ਹੈ, ਪਰ ਉਹ ਦੀ ਕਿਰਪਾ ਘਾਹ ਉੱਤੇ ਤ੍ਰੇਲ ਵਰਗੀ ਹੈ।

13ਇੱਕ ਮੂਰਖ ਬੱਚਾ ਪਿਤਾ ਦੇ ਲਈ ਬਰਬਾਦੀ ਹੈ, ਅਤੇ ਝਗੜਾਲੂ ਪਤਨੀ ਹਮੇਸ਼ਾ ਛੱਤ ਦੇ ਚੋਣ ਵਰਗੀ ਹੁੰਦੀ ਹੈ।

14ਘਰ ਅਤੇ ਦੌਲਤ ਮਾਤਾ-ਪਿਤਾ ਤੋਂ ਮਿਰਾਸ ਵਿੱਚ ਮਿਲਦੇ ਹਨ, ਪਰ ਇੱਕ ਬੁੱਧਵਾਨ ਪਤਨੀ ਯਾਹਵੇਹ ਵੱਲੋ ਮਿਲਦੀ ਹੈ।

15ਆਲਸ ਡੂੰਘੀ ਨੀਂਦ ਲਿਆਉਂਦਾ ਹੈ, ਇੱਕ ਸੁਸਤ ਪ੍ਰਾਣੀ ਭੁੱਖਾ ਰਹਿੰਦਾ ਹੈ।

16ਜਿਹੜਾ ਪਰਮੇਸ਼ਵਰ ਦੇ ਹੁਕਮਾਂ ਦੀ ਪਾਲਨਾ ਕਰਦਾ ਹੈ ਉਹ ਆਪਣੀ ਜਾਨ ਦੀ ਰਾਖੀ ਕਰਦਾ ਹੈ, ਪਰ ਜਿਹੜਾ ਆਪਣੇ ਚਾਲ-ਚਾਲਣ ਉੱਤੇ ਧਿਆਨ ਨਹੀਂ ਦਿੰਦਾ ਹੈ ਉਹ ਮਰ ਜਾਵੇਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.