11ਬੁੱਧ ਇੱਕ ਵਿਅਕਤੀ ਵਿੱਚ ਧੀਰਜ ਪੈਦਾ ਕਰਦੀ ਹੈ, ਕਿਸੇ ਅਪਰਾਧ ਤੋਂ ਮੂੰਹ ਫੇਰ ਲੈਣ ਵਿੱਚ ਉਸਦੀ ਸ਼ਾਨ ਹੈ।
12ਰਾਜੇ ਦਾ ਗੁੱਸਾ ਸ਼ੇਰ ਦੀ ਗਰਜ ਵਰਗਾ ਹੈ, ਪਰ ਉਹ ਦੀ ਕਿਰਪਾ ਘਾਹ ਉੱਤੇ ਤ੍ਰੇਲ ਵਰਗੀ ਹੈ।
13ਇੱਕ ਮੂਰਖ ਬੱਚਾ ਪਿਤਾ ਦੇ ਲਈ ਬਰਬਾਦੀ ਹੈ, ਅਤੇ ਝਗੜਾਲੂ ਪਤਨੀ ਹਮੇਸ਼ਾ ਛੱਤ ਦੇ ਚੋਣ ਵਰਗੀ ਹੁੰਦੀ ਹੈ।
14ਘਰ ਅਤੇ ਦੌਲਤ ਮਾਤਾ-ਪਿਤਾ ਤੋਂ ਮਿਰਾਸ ਵਿੱਚ ਮਿਲਦੇ ਹਨ, ਪਰ ਇੱਕ ਬੁੱਧਵਾਨ ਪਤਨੀ ਯਾਹਵੇਹ ਵੱਲੋ ਮਿਲਦੀ ਹੈ।
15ਆਲਸ ਡੂੰਘੀ ਨੀਂਦ ਲਿਆਉਂਦਾ ਹੈ, ਇੱਕ ਸੁਸਤ ਪ੍ਰਾਣੀ ਭੁੱਖਾ ਰਹਿੰਦਾ ਹੈ।