ਕਹਾਉਤਾਂ 19

ਬੁੱਧ ਇੱਕ ਵਿਅਕਤੀ ਵਿੱਚ ਧੀਰਜ ਪੈਦਾ ਕਰਦੀ ਹੈ, ਕਿਸੇ ਅਪਰਾਧ ਤੋਂ ਮੂੰਹ ਫੇਰ ਲੈਣ ਵਿੱਚ ਉਸਦੀ ਸ਼ਾਨ ਹੈ।

Proverbs 19:11 (UKJV) The discretion of a man defers his anger; and it is his glory to pass over a transgression.

9ਝੂਠਾ ਗਵਾਹ ਸਜ਼ਾ ਤੋਂ ਮੁਕਤ ਨਹੀਂ ਹੋਵੇਗਾ, ਅਤੇ ਜੋ ਕੋਈ ਝੂਠ ਬੋਲਦਾ ਹੈ ਉਹ ਨਾਸ ਹੋ ਜਾਵੇਗਾ।

10ਇੱਕ ਮੂਰਖ ਲਈ ਐਸ਼ੋ-ਆਰਾਮ ਵਿੱਚ ਰਹਿਣਾ ਠੀਕ ਨਹੀਂ ਹੈ, ਇੱਕ ਗੁਲਾਮ ਦਾ ਹਾਕਮਾ ਉੱਤੇ ਰਾਜ ਕਰਨਾ ਕਿਵੇਂ ਫੱਬੇਗਾ!

11ਬੁੱਧ ਇੱਕ ਵਿਅਕਤੀ ਵਿੱਚ ਧੀਰਜ ਪੈਦਾ ਕਰਦੀ ਹੈ, ਕਿਸੇ ਅਪਰਾਧ ਤੋਂ ਮੂੰਹ ਫੇਰ ਲੈਣ ਵਿੱਚ ਉਸਦੀ ਸ਼ਾਨ ਹੈ।

12ਰਾਜੇ ਦਾ ਗੁੱਸਾ ਸ਼ੇਰ ਦੀ ਗਰਜ ਵਰਗਾ ਹੈ, ਪਰ ਉਹ ਦੀ ਕਿਰਪਾ ਘਾਹ ਉੱਤੇ ਤ੍ਰੇਲ ਵਰਗੀ ਹੈ।

13ਇੱਕ ਮੂਰਖ ਬੱਚਾ ਪਿਤਾ ਦੇ ਲਈ ਬਰਬਾਦੀ ਹੈ, ਅਤੇ ਝਗੜਾਲੂ ਪਤਨੀ ਹਮੇਸ਼ਾ ਛੱਤ ਦੇ ਚੋਣ ਵਰਗੀ ਹੁੰਦੀ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.