7ਗਰੀਬ ਆਪਣੇ ਸਾਰੇ ਰਿਸ਼ਤੇਦਾਰਾਂ ਤੋਂ ਦੂਰ ਰਹਿੰਦੇ ਹਨ, ਤਾਂ ਉਹਨਾਂ ਦੇ ਮਿੱਤਰ ਉਹਨਾਂ ਤੋਂ ਕਿਉਂ ਨਾ ਦੂਰ ਰਹਿਣਗੇ! ਭਾਵੇਂ ਗਰੀਬ ਮਿੰਨਤਾਂ ਕਰਕੇ ਉਹਨਾਂ ਦਾ ਪਿੱਛਾ ਕਰਦੇ ਹਨ, ਉਹ ਕਿਤੇ ਨਹੀਂ ਲੱਭਦੇ।
8ਜਿਹੜਾ ਬੁੱਧ ਨੂੰ ਪ੍ਰਾਪਤ ਕਰਦਾ ਹੈ ਉਹ ਆਪਣੇ ਜਾਨ ਨੂੰ ਪਿਆਰ ਕਰਦਾ ਹੈ, ਜਿਹੜਾ ਸਮਝ ਦੀ ਪਾਲਣਾ ਕਰਦਾ ਹੈ ਉਸਨੂੰ ਲਾਭ ਮਿਲੇਗਾ।
9ਝੂਠਾ ਗਵਾਹ ਸਜ਼ਾ ਤੋਂ ਮੁਕਤ ਨਹੀਂ ਹੋਵੇਗਾ, ਅਤੇ ਜੋ ਕੋਈ ਝੂਠ ਬੋਲਦਾ ਹੈ ਉਹ ਨਾਸ ਹੋ ਜਾਵੇਗਾ।
10ਇੱਕ ਮੂਰਖ ਲਈ ਐਸ਼ੋ-ਆਰਾਮ ਵਿੱਚ ਰਹਿਣਾ ਠੀਕ ਨਹੀਂ ਹੈ, ਇੱਕ ਗੁਲਾਮ ਦਾ ਹਾਕਮਾ ਉੱਤੇ ਰਾਜ ਕਰਨਾ ਕਿਵੇਂ ਫੱਬੇਗਾ!
11ਬੁੱਧ ਇੱਕ ਵਿਅਕਤੀ ਵਿੱਚ ਧੀਰਜ ਪੈਦਾ ਕਰਦੀ ਹੈ, ਕਿਸੇ ਅਪਰਾਧ ਤੋਂ ਮੂੰਹ ਫੇਰ ਲੈਣ ਵਿੱਚ ਉਸਦੀ ਸ਼ਾਨ ਹੈ।