3ਸੱਚ-ਮੁੱਚ, ਜੇ ਤੁਸੀਂ ਸਮਝ ਲਈ ਪੁਕਾਰਦੇ ਹੋ ਅਤੇ ਸਮਝ ਲਈ ਉੱਚੀ ਆਵਾਜ਼ ਵਿੱਚ ਪੁਕਾਰਦੇ ਹੋ,
4ਅਤੇ ਜੇ ਤੁਸੀਂ ਉਹ ਨੂੰ ਚਾਂਦੀ ਵਾਂਗ ਲੱਭਦੇ ਹੋ ਅਤੇ ਉਹ ਨੂੰ ਲੁਕੇ ਹੋਏ ਖ਼ਜ਼ਾਨੇ ਵਾਂਗ ਖੋਜ ਕਰਦੇ ਹੋ,
5ਤਾਂ ਤੁਸੀਂ ਪ੍ਰਭੂ ਦੇ ਡਰ ਨੂੰ ਸਮਝੋਗੇ ਅਤੇ ਪਰਮੇਸ਼ਵਰ ਦੇ ਗਿਆਨ ਨੂੰ ਪਾਓਗੇ।
6ਕਿਉਂਕਿ ਯਾਹਵੇਹ ਹੀ ਬੁੱਧ ਦਿੰਦਾ ਹੈ, ਉਸ ਦੇ ਮੂੰਹੋਂ ਗਿਆਨ ਅਤੇ ਸਮਝ ਨਿਕਲਦੀ ਹੈ।
7ਪਰਮੇਸ਼ਵਰ ਨੇਕ ਲੋਕਾਂ ਲਈ ਸਫ਼ਲਤਾ ਰੱਖਦਾ ਹੈ, ਉਹ ਉਹਨਾਂ ਲਈ ਢਾਲ ਹੈ ਜਿਨ੍ਹਾਂ ਦਾ ਚੱਲਣਾ ਨਿਰਦੋਸ਼ ਹੈ,