ਕਹਾਉਤਾਂ 2

ਪਰਮੇਸ਼ਵਰ ਨੇਕ ਲੋਕਾਂ ਲਈ ਸਫ਼ਲਤਾ ਰੱਖਦਾ ਹੈ, ਉਹ ਉਹਨਾਂ ਲਈ ਢਾਲ ਹੈ ਜਿਨ੍ਹਾਂ ਦਾ ਚੱਲਣਾ ਨਿਰਦੋਸ਼ ਹੈ,

Proverbs 2:7 (UKJV) He lays up sound wisdom for the righteous: he is a buckler to them that walk uprightly.

5ਤਾਂ ਤੁਸੀਂ ਪ੍ਰਭੂ ਦੇ ਡਰ ਨੂੰ ਸਮਝੋਗੇ ਅਤੇ ਪਰਮੇਸ਼ਵਰ ਦੇ ਗਿਆਨ ਨੂੰ ਪਾਓਗੇ।

6ਕਿਉਂਕਿ ਯਾਹਵੇਹ ਹੀ ਬੁੱਧ ਦਿੰਦਾ ਹੈ, ਉਸ ਦੇ ਮੂੰਹੋਂ ਗਿਆਨ ਅਤੇ ਸਮਝ ਨਿਕਲਦੀ ਹੈ।

7ਪਰਮੇਸ਼ਵਰ ਨੇਕ ਲੋਕਾਂ ਲਈ ਸਫ਼ਲਤਾ ਰੱਖਦਾ ਹੈ, ਉਹ ਉਹਨਾਂ ਲਈ ਢਾਲ ਹੈ ਜਿਨ੍ਹਾਂ ਦਾ ਚੱਲਣਾ ਨਿਰਦੋਸ਼ ਹੈ,

8ਕਿਉਂ ਜੋ ਉਹ ਧਰਮੀ ਦੇ ਰਾਹ ਦੀ ਰਾਖੀ ਕਰਦਾ ਹੈ ਅਤੇ ਆਪਣੇ ਵਫ਼ਾਦਾਰਾਂ ਦੇ ਰਾਹ ਦੀ ਰਾਖੀ ਕਰਦਾ ਹੈ।

9ਤਦ ਤੁਸੀਂ ਸਮਝੋਗੇ ਕਿ ਕੀ ਸਹੀ ਹੈ ਅਤੇ ਕੀ ਜਾਇਜ਼ ਹੈ ਅਤੇ ਹਰ ਇੱਕ ਚੰਗੇ ਰਸਤੇ ਨੂੰ ਸਮਝੋਗੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.