ਕਹਾਉਤਾਂ 20

ਦਾਖ਼ਰਸ ਇੱਕ ਮਜ਼ਾਕ ਹੈ ਅਤੇ ਸ਼ਰਾਬ ਇੱਕ ਝਗੜੇ ਵਾਲੀ ਚੀਜ਼ ਹੈ, ਜੋ ਕੋਈ ਇਹਨਾਂ ਦੁਆਰਾ ਕੁਰਾਹੇ ਪਵੇ ਉਹ ਬੁੱਧੀਮਾਨ ਨਹੀਂ ਹੈ।

Proverbs 20:1 (UKJV) Wine is a mocker, strong drink is raging: and whosoever is deceived thereby is not wise.

1ਦਾਖ਼ਰਸ ਇੱਕ ਮਜ਼ਾਕ ਹੈ ਅਤੇ ਸ਼ਰਾਬ ਇੱਕ ਝਗੜੇ ਵਾਲੀ ਚੀਜ਼ ਹੈ, ਜੋ ਕੋਈ ਇਹਨਾਂ ਦੁਆਰਾ ਕੁਰਾਹੇ ਪਵੇ ਉਹ ਬੁੱਧੀਮਾਨ ਨਹੀਂ ਹੈ।

2ਇੱਕ ਰਾਜੇ ਦਾ ਕ੍ਰੋਧ ਬੱਬਰ ਸ਼ੇਰ ਦੀ ਗਰਜ ਵਰਗਾ ਹੈ, ਜਿਹੜਾ ਉਸ ਨੂੰ ਗੁੱਸਾ ਚੜ੍ਹਾਉਂਦਾ ਹੈ ਉਹ ਆਪਣੀ ਹੀ ਜਾਨ ਗੁਆ ਲੈਂਦਾ ਹੈ।

3ਝਗੜੇ ਤੋਂ ਬਚਣਾ ਮਾਣ ਦੀ ਗੱਲ ਹੈ, ਪਰ ਹਰੇਕ ਮੂਰਖ ਝਗੜਾ ਕਰਨ ਵਿੱਚ ਕਾਹਲਾ ਹੁੰਦਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.