ਕਹਾਉਤਾਂ 20

ਇੱਕ ਚੁਗ਼ਲੀ ਇੱਕ ਵਿਸ਼ਵਾਸ ਨੂੰ ਧੋਖਾ ਦਿੰਦੀ ਹੈ, ਇਸ ਲਈ ਉਸ ਵਿਅਕਤੀ ਤੋਂ ਬਚੋ ਜੋ ਬਹੁਤ ਜ਼ਿਆਦਾ ਬੋਲਦਾ ਹੈ।

Proverbs 20:19 (UKJV) He that goes about as a talebearer reveals secrets: therefore meddle not with him that flatters with his lips.

17ਧੋਖੇ ਨਾਲ ਕਮਾਇਆ ਹੋਇਆ ਭੋਜਨ ਮਿੱਠਾ ਹੁੰਦਾ ਹੈ, ਪਰ ਅੰਤ ਵਿੱਚ ਉਸਦਾ ਮੂੰਹ ਕੰਕਰਾਂ ਨਾਲ ਭਰ ਜਾਂਦਾ ਹੈ।

18ਯੋਜਨਾਵਾਂ ਸਲਾਹ ਲੈ ਕੇ ਸਥਾਪਿਤ ਕੀਤੀਆਂ ਜਾਂਦੀਆਂ ਹਨ, ਸੋ ਤੂੰ ਚੰਗੀ ਸਲਾਹ ਲੈ ਕੇ ਯੁੱਧ ਕਰ।

19ਇੱਕ ਚੁਗ਼ਲੀ ਇੱਕ ਵਿਸ਼ਵਾਸ ਨੂੰ ਧੋਖਾ ਦਿੰਦੀ ਹੈ, ਇਸ ਲਈ ਉਸ ਵਿਅਕਤੀ ਤੋਂ ਬਚੋ ਜੋ ਬਹੁਤ ਜ਼ਿਆਦਾ ਬੋਲਦਾ ਹੈ।

20ਜੇ ਕੋਈ ਆਪਣੇ ਪਿਤਾ ਜਾਂ ਮਾਤਾ ਨੂੰ ਸਰਾਪ ਦੇਵੇ, ਹਨੇਰੇ ਵਿੱਚ ਉਹ ਦਾ ਦੀਵਾ ਬੁੱਝ ਜਾਵੇਗਾ।

21ਜਲਦੀ ਨਾਲ ਮਿਲੀ ਹੋਈ ਮਿਰਾਸ, ਅੰਤ ਵਿੱਚ ਮੁਬਾਰਕ ਨਹੀਂ ਹੋਵੇਗੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.