19ਇੱਕ ਚੁਗ਼ਲੀ ਇੱਕ ਵਿਸ਼ਵਾਸ ਨੂੰ ਧੋਖਾ ਦਿੰਦੀ ਹੈ, ਇਸ ਲਈ ਉਸ ਵਿਅਕਤੀ ਤੋਂ ਬਚੋ ਜੋ ਬਹੁਤ ਜ਼ਿਆਦਾ ਬੋਲਦਾ ਹੈ।
20ਜੇ ਕੋਈ ਆਪਣੇ ਪਿਤਾ ਜਾਂ ਮਾਤਾ ਨੂੰ ਸਰਾਪ ਦੇਵੇ, ਹਨੇਰੇ ਵਿੱਚ ਉਹ ਦਾ ਦੀਵਾ ਬੁੱਝ ਜਾਵੇਗਾ।
21ਜਲਦੀ ਨਾਲ ਮਿਲੀ ਹੋਈ ਮਿਰਾਸ, ਅੰਤ ਵਿੱਚ ਮੁਬਾਰਕ ਨਹੀਂ ਹੋਵੇਗੀ।
22ਇਹ ਨਾ ਕਹੋ, “ਮੈਂ ਤੁਹਾਨੂੰ ਇਸ ਗਲਤੀ ਦਾ ਬਦਲਾ ਦਿਆਂਗਾ!” ਯਾਹਵੇਹ ਦੀ ਉਡੀਕ ਕਰੋ, ਅਤੇ ਉਹ ਤੁਹਾਡਾ ਬਦਲਾ ਲਵੇਗਾ।
23ਘੱਟ ਵੱਧ ਤੋਲਣ ਨੂੰ ਯਾਹਵੇਹ ਨਫ਼ਰਤ ਕਰਦਾ ਹੈ, ਅਤੇ ਬੇਈਮਾਨ ਤੱਕੜੀ ਉਸਨੂੰ ਪ੍ਰਸੰਨ ਨਹੀਂ ਕਰਦੀ।