ਕਹਾਉਤਾਂ 20

ਇਹ ਨਾ ਕਹੋ, “ਮੈਂ ਤੁਹਾਨੂੰ ਇਸ ਗਲਤੀ ਦਾ ਬਦਲਾ ਦਿਆਂਗਾ!” ਯਾਹਵੇਹ ਦੀ ਉਡੀਕ ਕਰੋ, ਅਤੇ ਉਹ ਤੁਹਾਡਾ ਬਦਲਾ ਲਵੇਗਾ।

Proverbs 20:22 (UKJV) Say not you, I will recompense evil; but wait on the LORD, and he shall save you.

20ਜੇ ਕੋਈ ਆਪਣੇ ਪਿਤਾ ਜਾਂ ਮਾਤਾ ਨੂੰ ਸਰਾਪ ਦੇਵੇ, ਹਨੇਰੇ ਵਿੱਚ ਉਹ ਦਾ ਦੀਵਾ ਬੁੱਝ ਜਾਵੇਗਾ।

21ਜਲਦੀ ਨਾਲ ਮਿਲੀ ਹੋਈ ਮਿਰਾਸ, ਅੰਤ ਵਿੱਚ ਮੁਬਾਰਕ ਨਹੀਂ ਹੋਵੇਗੀ।

22ਇਹ ਨਾ ਕਹੋ, “ਮੈਂ ਤੁਹਾਨੂੰ ਇਸ ਗਲਤੀ ਦਾ ਬਦਲਾ ਦਿਆਂਗਾ!” ਯਾਹਵੇਹ ਦੀ ਉਡੀਕ ਕਰੋ, ਅਤੇ ਉਹ ਤੁਹਾਡਾ ਬਦਲਾ ਲਵੇਗਾ।

23ਘੱਟ ਵੱਧ ਤੋਲਣ ਨੂੰ ਯਾਹਵੇਹ ਨਫ਼ਰਤ ਕਰਦਾ ਹੈ, ਅਤੇ ਬੇਈਮਾਨ ਤੱਕੜੀ ਉਸਨੂੰ ਪ੍ਰਸੰਨ ਨਹੀਂ ਕਰਦੀ।

24ਮਨੁੱਖ ਦੇ ਕਦਮਾਂ ਨੂੰ ਯਾਹਵੇਹ ਹੀ ਚਲਾਉਂਦਾ ਹੈ, ਤਾਂ ਕੋਈ ਆਪਣਾ ਰਾਹ ਕਿਵੇਂ ਸਮਝ ਸਕਦਾ ਹੈ?

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.