28ਪ੍ਰੇਮ ਅਤੇ ਵਫ਼ਾਦਾਰੀ ਰਾਜੇ ਨੂੰ ਸੁਰੱਖਿਅਤ ਰੱਖਦੀ ਹੈ। ਪ੍ਰੇਮ ਦੁਆਰਾ ਉਸ ਦਾ ਸਿੰਘਾਸਣ ਸੁਰੱਖਿਅਤ ਬਣਿਆ ਰਹਿੰਦਾ ਹੈ।
29ਜੁਆਨਾਂ ਦੀ ਸ਼ਾਨ ਉਹਨਾਂ ਦੀ ਤਾਕਤ ਹੈ, ਚਿੱਟੇ ਵਾਲ ਬੁੱਢਿਆਂ ਦੀ ਸ਼ਾਨ ਹਨ।
30ਸੱਟਾਂ ਲੱਗਣ ਨਾਲ ਜਿਹੜੇ ਜ਼ਖਮ ਹੁੰਦੇ ਹਨ ਉਹ ਬੁਰਿਆਈ ਨੂੰ ਸਾਫ਼ ਕਰਦੇ ਹਨ, ਅਤੇ ਮਾਰ ਅੰਦਰਲੇ ਹਿੱਸਿਆਂ ਨੂੰ ਵੀ।