8ਦੋਸ਼ੀ ਦਾ ਰਾਹ ਭੈੜਾ ਹੈ, ਪਰ ਨਿਰਦੋਸ਼ ਦਾ ਚਾਲ-ਚਲਣ ਸਿੱਧਾ ਹੈ।
9ਝਗੜਾਲੂ ਪਤਨੀ ਨਾਲ ਸ਼ਾਝੇ ਘਰ ਵਿੱਚ ਰਹਿਣ ਨਾਲੋਂ, ਛੱਤ ਦੇ ਇੱਕ ਕੋਨੇ ਵਿੱਚ ਰਹਿਣਾ ਚੰਗਾ ਹੈ।
10ਦੁਸ਼ਟ ਬੁਰਿਆਈ ਨੂੰ ਲੋਚਦਾ ਹੈ, ਉਹਨਾਂ ਦੀ ਨਿਗਾਹ ਵਿੱਚ ਆਪਣੇ ਗੁਆਂਢੀ ਲਈ ਕੋਈ ਰਹਿਮ ਨਹੀਂ ਹੈ।
11ਜਦੋਂ ਇੱਕ ਮਖੌਲ ਉਡਾਉਣ ਵਾਲੇ ਨੂੰ ਸਜ਼ਾ ਦਿੱਤੀ ਜਾਂਦੀ ਹੈ ਤਾਂ ਸਧਾਰਨ ਵਿਅਕਤੀ ਬੁੱਧਵਾਨ ਹੋ ਜਾਂਦੇ ਹਨ; ਸਿਆਣਿਆਂ ਵੱਲ ਧਿਆਨ ਦੇਣ ਨਾਲ ਉਹ ਗਿਆਨ ਪ੍ਰਾਪਤ ਕਰਦੇ ਹਨ।
12ਧਰਮੀ ਦੁਸ਼ਟ ਦੇ ਘਰ ਨੂੰ ਧਿਆਨ ਨਾਲ ਵੇਖਦਾ ਹੈ, ਅਤੇ ਦੁਸ਼ਟ ਤਾਂ ਵਿਨਾਸ਼ ਲਈ ਢਹਿ ਪੈਂਦੇ ਹਨ।