1ਯਾਹਵੇਹ ਦੇ ਹੱਥ ਵਿੱਚ ਰਾਜੇ ਦਾ ਦਿਲ ਪਾਣੀ ਦੀ ਇੱਕ ਧਾਰਾ ਵਾਂਗੂੰ ਹੈ, ਉਹ ਜਿੱਧਰ ਚਾਹੁੰਦਾ ਹੈ ਉਹ ਨੂੰ ਮੋੜਦਾ ਹੈ।
2ਮਨੁੱਖ ਦੀ ਸਾਰੀ ਚਾਲ ਉਹ ਦੀ ਆਪਣੀ ਨਿਗਾਹ ਵਿੱਚ ਸਿੱਧੀ ਲੱਗਦੀ ਹੈ, ਪਰ ਯਾਹਵੇਹ ਦਿਲ ਨੂੰ ਜਾਚਦਾ ਹੈ।
3ਉਹੀ ਕਰਨਾ ਜੋ ਸਹੀ ਅਤੇ ਨਿਰਪੱਖ ਹੈ ਕੁਰਬਾਨੀ ਨਾਲੋਂ ਯਾਹਵੇਹ ਨੂੰ ਇਹ ਚੰਗਾ ਲੱਗਦਾ ਹੈ।
4ਘਮੰਡੀ ਅੱਖਾਂ ਅਤੇ ਹੰਕਾਰੀ ਦਿਲ, ਅਤੇ ਦੁਸ਼ਟਾਂ ਦਾ ਦੀਵਾ ਪਾਪ ਹਨ।