ਕਹਾਉਤਾਂ 21

ਜਿਹੜਾ ਬੁੱਧਵਾਨ ਹੈ ਉਹ ਬਲਵੰਤ ਦੇ ਸ਼ਹਿਰ ਉੱਤੇ ਚੜ੍ਹਾਈ ਕਰ ਸਕਦਾ ਹੈ, ਅਤੇ ਉਸ ਗੜ੍ਹ ਨੂੰ ਢਾਹ ਸਕਦਾ ਹੈ ਜਿਸ ਉੱਤੇ ਉਹ ਭਰੋਸਾ ਰੱਖਦੇ ਹਨ।

Proverbs 21:22 (UKJV) A wise man scales the city of the mighty, and casts down the strength of the confidence thereof.

20ਬੁੱਧਵਾਨ ਪਸੰਦੀਦਾ ਭੋਜਨ ਅਤੇ ਜ਼ੈਤੂਨ ਦੇ ਤੇਲ ਨੂੰ ਸੰਭਾਲਦੇ ਹਨ, ਪਰ ਮੂਰਖ ਉਹਨਾਂ ਨੂੰ ਉਡਾ ਦਿੰਦਾ ਹੈ।

21ਜੋ ਕੋਈ ਧਰਮ ਅਤੇ ਪਿਆਰ ਦਾ ਪਿੱਛਾ ਕਰਦਾ ਹੈ, ਉਹ ਜੀਵਨ, ਖੁਸ਼ਹਾਲੀ ਅਤੇ ਸਨਮਾਨ ਲੱਭਦਾ ਹੈ।

22ਜਿਹੜਾ ਬੁੱਧਵਾਨ ਹੈ ਉਹ ਬਲਵੰਤ ਦੇ ਸ਼ਹਿਰ ਉੱਤੇ ਚੜ੍ਹਾਈ ਕਰ ਸਕਦਾ ਹੈ, ਅਤੇ ਉਸ ਗੜ੍ਹ ਨੂੰ ਢਾਹ ਸਕਦਾ ਹੈ ਜਿਸ ਉੱਤੇ ਉਹ ਭਰੋਸਾ ਰੱਖਦੇ ਹਨ।

23ਜਿਹੜੇ ਆਪਣੇ ਮੂੰਹ ਅਤੇ ਆਪਣੀਆਂ ਜੀਭਾਂ ਦੀ ਰਾਖੀ ਕਰਦੇ ਹਨ, ਆਪਣੇ ਆਪ ਨੂੰ ਬਿਪਤਾ ਤੋਂ ਬਚਾਉਂਦੇ ਹਨ।

24ਘਮੰਡੀ ਅਤੇ ਹੰਕਾਰੀ ਵਿਅਕਤੀ ਮਖੌਲ ਕਰਨ ਵਾਲਾ ਹੁੰਦਾ ਹੈ, ਬੇਰਹਿਮੀ ਨਾਲ ਵਿਵਹਾਰ ਕਰਦਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.