ਕਹਾਉਤਾਂ 21

ਘਮੰਡੀ ਅਤੇ ਹੰਕਾਰੀ ਵਿਅਕਤੀ ਮਖੌਲ ਕਰਨ ਵਾਲਾ ਹੁੰਦਾ ਹੈ, ਬੇਰਹਿਮੀ ਨਾਲ ਵਿਵਹਾਰ ਕਰਦਾ ਹੈ।

Proverbs 21:24 (UKJV) Proud and haughty scorner is his name, who deals in proud wrath.

22ਜਿਹੜਾ ਬੁੱਧਵਾਨ ਹੈ ਉਹ ਬਲਵੰਤ ਦੇ ਸ਼ਹਿਰ ਉੱਤੇ ਚੜ੍ਹਾਈ ਕਰ ਸਕਦਾ ਹੈ, ਅਤੇ ਉਸ ਗੜ੍ਹ ਨੂੰ ਢਾਹ ਸਕਦਾ ਹੈ ਜਿਸ ਉੱਤੇ ਉਹ ਭਰੋਸਾ ਰੱਖਦੇ ਹਨ।

23ਜਿਹੜੇ ਆਪਣੇ ਮੂੰਹ ਅਤੇ ਆਪਣੀਆਂ ਜੀਭਾਂ ਦੀ ਰਾਖੀ ਕਰਦੇ ਹਨ, ਆਪਣੇ ਆਪ ਨੂੰ ਬਿਪਤਾ ਤੋਂ ਬਚਾਉਂਦੇ ਹਨ।

24ਘਮੰਡੀ ਅਤੇ ਹੰਕਾਰੀ ਵਿਅਕਤੀ ਮਖੌਲ ਕਰਨ ਵਾਲਾ ਹੁੰਦਾ ਹੈ, ਬੇਰਹਿਮੀ ਨਾਲ ਵਿਵਹਾਰ ਕਰਦਾ ਹੈ।

25ਆਲਸੀ ਦੀ ਲਾਲਸਾ ਉਹ ਦੀ ਮੌਤ ਹੋਵੇਗੀ, ਕਿਉਂ ਜੋ ਉਹ ਦੇ ਹੱਥ ਕੰਮ ਕਰਨ ਤੋਂ ਇਨਕਾਰ ਕਰਦੇ ਹਨ।

26ਸਾਰਾ ਦਿਨ ਉਹ ਲੋਭ ਹੀ ਕਰਦਾ ਰਹਿੰਦਾ ਹੈ, ਪਰ ਧਰਮੀ ਦਿੰਦਾ ਹੈ ਪਰ ਰੁੱਕਦਾ ਨਹੀਂ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.