24ਘਮੰਡੀ ਅਤੇ ਹੰਕਾਰੀ ਵਿਅਕਤੀ ਮਖੌਲ ਕਰਨ ਵਾਲਾ ਹੁੰਦਾ ਹੈ, ਬੇਰਹਿਮੀ ਨਾਲ ਵਿਵਹਾਰ ਕਰਦਾ ਹੈ।
25ਆਲਸੀ ਦੀ ਲਾਲਸਾ ਉਹ ਦੀ ਮੌਤ ਹੋਵੇਗੀ, ਕਿਉਂ ਜੋ ਉਹ ਦੇ ਹੱਥ ਕੰਮ ਕਰਨ ਤੋਂ ਇਨਕਾਰ ਕਰਦੇ ਹਨ।
26ਸਾਰਾ ਦਿਨ ਉਹ ਲੋਭ ਹੀ ਕਰਦਾ ਰਹਿੰਦਾ ਹੈ, ਪਰ ਧਰਮੀ ਦਿੰਦਾ ਹੈ ਪਰ ਰੁੱਕਦਾ ਨਹੀਂ ਹੈ।
27ਦੁਸ਼ਟ ਦਾ ਬਲੀਦਾਨ ਘਿਣਾਉਣਾ ਹੈ, ਕਿੰਨਾ ਵਧੀਕ ਜਦ ਉਹ ਬੁਰੀ ਨੀਤ ਨਾਲ ਉਹ ਨੂੰ ਲਿਆਉਂਦਾ ਹੈ।
28ਇੱਕ ਝੂਠਾ ਗਵਾਹ ਨਾਸ ਹੋ ਜਾਵੇਗਾ, ਪਰ ਧਿਆਨ ਨਾਲ ਸੁਣਨ ਵਾਲਾ ਸਫ਼ਲਤਾਪੂਰਵਕ ਗਵਾਹੀ ਦੇਵੇਗਾ।