ਕਹਾਉਤਾਂ 21

ਜਿਹੜੇ ਆਪਣੇ ਮੂੰਹ ਅਤੇ ਆਪਣੀਆਂ ਜੀਭਾਂ ਦੀ ਰਾਖੀ ਕਰਦੇ ਹਨ, ਆਪਣੇ ਆਪ ਨੂੰ ਬਿਪਤਾ ਤੋਂ ਬਚਾਉਂਦੇ ਹਨ।

Proverbs 21:23 (UKJV) Whoso keeps his mouth and his tongue keeps his soul from troubles.

21ਜੋ ਕੋਈ ਧਰਮ ਅਤੇ ਪਿਆਰ ਦਾ ਪਿੱਛਾ ਕਰਦਾ ਹੈ, ਉਹ ਜੀਵਨ, ਖੁਸ਼ਹਾਲੀ ਅਤੇ ਸਨਮਾਨ ਲੱਭਦਾ ਹੈ।

22ਜਿਹੜਾ ਬੁੱਧਵਾਨ ਹੈ ਉਹ ਬਲਵੰਤ ਦੇ ਸ਼ਹਿਰ ਉੱਤੇ ਚੜ੍ਹਾਈ ਕਰ ਸਕਦਾ ਹੈ, ਅਤੇ ਉਸ ਗੜ੍ਹ ਨੂੰ ਢਾਹ ਸਕਦਾ ਹੈ ਜਿਸ ਉੱਤੇ ਉਹ ਭਰੋਸਾ ਰੱਖਦੇ ਹਨ।

23ਜਿਹੜੇ ਆਪਣੇ ਮੂੰਹ ਅਤੇ ਆਪਣੀਆਂ ਜੀਭਾਂ ਦੀ ਰਾਖੀ ਕਰਦੇ ਹਨ, ਆਪਣੇ ਆਪ ਨੂੰ ਬਿਪਤਾ ਤੋਂ ਬਚਾਉਂਦੇ ਹਨ।

24ਘਮੰਡੀ ਅਤੇ ਹੰਕਾਰੀ ਵਿਅਕਤੀ ਮਖੌਲ ਕਰਨ ਵਾਲਾ ਹੁੰਦਾ ਹੈ, ਬੇਰਹਿਮੀ ਨਾਲ ਵਿਵਹਾਰ ਕਰਦਾ ਹੈ।

25ਆਲਸੀ ਦੀ ਲਾਲਸਾ ਉਹ ਦੀ ਮੌਤ ਹੋਵੇਗੀ, ਕਿਉਂ ਜੋ ਉਹ ਦੇ ਹੱਥ ਕੰਮ ਕਰਨ ਤੋਂ ਇਨਕਾਰ ਕਰਦੇ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.