ਕਹਾਉਤਾਂ 22

ਇੱਕ ਨੇਕ ਨਾਮ ਵੱਡੀ ਦੌਲਤ ਨਾਲੋਂ ਵਧੇਰੇ ਚੰਗਾ ਹੈ, ਆਦਰ ਕੀਤਾ ਜਾਣਾ ਚਾਂਦੀ ਜਾਂ ਸੋਨੇ ਨਾਲੋਂ ਚੰਗਾ ਹੈ।

Proverbs 22:1 (UKJV) A GOOD name is rather to be chosen than great riches, and loving favour rather than silver and gold.

1ਇੱਕ ਨੇਕ ਨਾਮ ਵੱਡੀ ਦੌਲਤ ਨਾਲੋਂ ਵਧੇਰੇ ਚੰਗਾ ਹੈ, ਆਦਰ ਕੀਤਾ ਜਾਣਾ ਚਾਂਦੀ ਜਾਂ ਸੋਨੇ ਨਾਲੋਂ ਚੰਗਾ ਹੈ।

2ਅਮੀਰ ਅਤੇ ਗਰੀਬ ਵਿੱਚ ਇੱਕ ਸਮਾਨਤਾ ਹੈ, ਕਿ ਯਾਹਵੇਹ ਸਭ ਦਾ ਸਿਰਜਣਹਾਰ ਹੈ।

3ਸਮਝਦਾਰ ਖ਼ਤਰੇ ਨੂੰ ਵੇਖ ਕੇ ਪਨਾਹ ਲੈਂਦੇ ਹਨ, ਪਰ ਸਧਾਰਨ ਲੋਕ ਚੱਲਦੇ ਰਹਿੰਦੇ ਹਨ ਅਤੇ ਜੁਰਮਾਨਾ ਭਰਦੇ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.