ਕਹਾਉਤਾਂ 22

ਸਮਝਦਾਰ ਖ਼ਤਰੇ ਨੂੰ ਵੇਖ ਕੇ ਪਨਾਹ ਲੈਂਦੇ ਹਨ, ਪਰ ਸਧਾਰਨ ਲੋਕ ਚੱਲਦੇ ਰਹਿੰਦੇ ਹਨ ਅਤੇ ਜੁਰਮਾਨਾ ਭਰਦੇ ਹਨ।

Proverbs 22:3 (UKJV) A prudent man forsees the evil, and hides himself: but the simple pass on, and are punished.

1ਇੱਕ ਨੇਕ ਨਾਮ ਵੱਡੀ ਦੌਲਤ ਨਾਲੋਂ ਵਧੇਰੇ ਚੰਗਾ ਹੈ, ਆਦਰ ਕੀਤਾ ਜਾਣਾ ਚਾਂਦੀ ਜਾਂ ਸੋਨੇ ਨਾਲੋਂ ਚੰਗਾ ਹੈ।

2ਅਮੀਰ ਅਤੇ ਗਰੀਬ ਵਿੱਚ ਇੱਕ ਸਮਾਨਤਾ ਹੈ, ਕਿ ਯਾਹਵੇਹ ਸਭ ਦਾ ਸਿਰਜਣਹਾਰ ਹੈ।

3ਸਮਝਦਾਰ ਖ਼ਤਰੇ ਨੂੰ ਵੇਖ ਕੇ ਪਨਾਹ ਲੈਂਦੇ ਹਨ, ਪਰ ਸਧਾਰਨ ਲੋਕ ਚੱਲਦੇ ਰਹਿੰਦੇ ਹਨ ਅਤੇ ਜੁਰਮਾਨਾ ਭਰਦੇ ਹਨ।

4ਨਿਮਰਤਾ ਅਤੇ ਯਾਹਵੇਹ ਦਾ ਡਰ ਮੰਨਣਾ, ਇਸਦੀ ਮਜ਼ਦੂਰੀ ਦੌਲਤ, ਇੱਜ਼ਤ ਅਤੇ ਜੀਵਨ ਹੈ।

5ਦੁਸ਼ਟਾਂ ਦੇ ਰਾਹ ਵਿੱਚ ਫੰਦੇ ਅਤੇ ਮੁਸੀਬਤਾਂ ਹਨ, ਪਰ ਜਿਹੜੇ ਆਪਣੀ ਜਾਨ ਬਚਾਉਣੀ ਚਾਹੁੰਦੇ ਹਨ ਉਹ ਉਹਨਾਂ ਤੋਂ ਦੂਰ ਰਹਿੰਦੇ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.