2ਅਮੀਰ ਅਤੇ ਗਰੀਬ ਵਿੱਚ ਇੱਕ ਸਮਾਨਤਾ ਹੈ, ਕਿ ਯਾਹਵੇਹ ਸਭ ਦਾ ਸਿਰਜਣਹਾਰ ਹੈ।
3ਸਮਝਦਾਰ ਖ਼ਤਰੇ ਨੂੰ ਵੇਖ ਕੇ ਪਨਾਹ ਲੈਂਦੇ ਹਨ, ਪਰ ਸਧਾਰਨ ਲੋਕ ਚੱਲਦੇ ਰਹਿੰਦੇ ਹਨ ਅਤੇ ਜੁਰਮਾਨਾ ਭਰਦੇ ਹਨ।
4ਨਿਮਰਤਾ ਅਤੇ ਯਾਹਵੇਹ ਦਾ ਡਰ ਮੰਨਣਾ, ਇਸਦੀ ਮਜ਼ਦੂਰੀ ਦੌਲਤ, ਇੱਜ਼ਤ ਅਤੇ ਜੀਵਨ ਹੈ।
5ਦੁਸ਼ਟਾਂ ਦੇ ਰਾਹ ਵਿੱਚ ਫੰਦੇ ਅਤੇ ਮੁਸੀਬਤਾਂ ਹਨ, ਪਰ ਜਿਹੜੇ ਆਪਣੀ ਜਾਨ ਬਚਾਉਣੀ ਚਾਹੁੰਦੇ ਹਨ ਉਹ ਉਹਨਾਂ ਤੋਂ ਦੂਰ ਰਹਿੰਦੇ ਹਨ।
6ਬੱਚਿਆਂ ਨੂੰ ਉਸ ਰਾਹ ਦੀ ਸਿੱਖਿਆ ਦਿਓ ਜਿਸ ਰਾਹ ਤੇ ਉਹਨਾਂ ਨੂੰ ਚੱਲਣਾ ਚਾਹੀਦਾ ਹੈ, ਅਤੇ ਜਦੋਂ ਉਹ ਬੁੱਢੇ ਹੋ ਜਾਣ ਤਾਂ ਵੀ ਉਹ ਇਸ ਤੋਂ ਨਹੀਂ ਹਟਣਗੇ।