ਕਹਾਉਤਾਂ 22

ਦੁਸ਼ਟਾਂ ਦੇ ਰਾਹ ਵਿੱਚ ਫੰਦੇ ਅਤੇ ਮੁਸੀਬਤਾਂ ਹਨ, ਪਰ ਜਿਹੜੇ ਆਪਣੀ ਜਾਨ ਬਚਾਉਣੀ ਚਾਹੁੰਦੇ ਹਨ ਉਹ ਉਹਨਾਂ ਤੋਂ ਦੂਰ ਰਹਿੰਦੇ ਹਨ।

Proverbs 22:5 (UKJV) Thorns and snares are in the way of the perverse: he that does keep his soul shall be far from them.

3ਸਮਝਦਾਰ ਖ਼ਤਰੇ ਨੂੰ ਵੇਖ ਕੇ ਪਨਾਹ ਲੈਂਦੇ ਹਨ, ਪਰ ਸਧਾਰਨ ਲੋਕ ਚੱਲਦੇ ਰਹਿੰਦੇ ਹਨ ਅਤੇ ਜੁਰਮਾਨਾ ਭਰਦੇ ਹਨ।

4ਨਿਮਰਤਾ ਅਤੇ ਯਾਹਵੇਹ ਦਾ ਡਰ ਮੰਨਣਾ, ਇਸਦੀ ਮਜ਼ਦੂਰੀ ਦੌਲਤ, ਇੱਜ਼ਤ ਅਤੇ ਜੀਵਨ ਹੈ।

5ਦੁਸ਼ਟਾਂ ਦੇ ਰਾਹ ਵਿੱਚ ਫੰਦੇ ਅਤੇ ਮੁਸੀਬਤਾਂ ਹਨ, ਪਰ ਜਿਹੜੇ ਆਪਣੀ ਜਾਨ ਬਚਾਉਣੀ ਚਾਹੁੰਦੇ ਹਨ ਉਹ ਉਹਨਾਂ ਤੋਂ ਦੂਰ ਰਹਿੰਦੇ ਹਨ।

6ਬੱਚਿਆਂ ਨੂੰ ਉਸ ਰਾਹ ਦੀ ਸਿੱਖਿਆ ਦਿਓ ਜਿਸ ਰਾਹ ਤੇ ਉਹਨਾਂ ਨੂੰ ਚੱਲਣਾ ਚਾਹੀਦਾ ਹੈ, ਅਤੇ ਜਦੋਂ ਉਹ ਬੁੱਢੇ ਹੋ ਜਾਣ ਤਾਂ ਵੀ ਉਹ ਇਸ ਤੋਂ ਨਹੀਂ ਹਟਣਗੇ।

7ਅਮੀਰ ਗਰੀਬਾਂ ਉੱਤੇ ਰਾਜ ਕਰਦਾ ਹੈ, ਅਤੇ ਉਧਾਰ ਲੈਣ ਵਾਲਾ ਉਧਾਰ ਦੇਣ ਵਾਲੇ ਦਾ ਗੁਲਾਮ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.