9ਦਾਨੀ ਆਪ ਹੀ ਮੁਬਾਰਕ ਹੋਣਗੇ, ਕਿਉਂਕਿ ਉਹ ਗਰੀਬਾਂ ਨਾਲ ਆਪਣਾ ਭੋਜਨ ਵੰਡਦੇ ਹਨ।
10ਮਖੌਲ ਕਰਨ ਵਾਲੇ ਨੂੰ ਬਾਹਰ ਕੱਢ ਦਿਓ ਤਾਂ ਝਗੜਾ ਮੁੱਕ ਜਾਵੇਗਾ, ਨਾਲੇ ਬਹਿਸ ਅਤੇ ਨਿਰਾਦਰ ਖਤਮ ਹੋ ਜਾਣਗੇ।
11ਜਿਹੜਾ ਸ਼ੁੱਧ ਦਿਲ ਨਾਲ ਪਿਆਰ ਕਰਦਾ ਹੈ ਅਤੇ ਜੋ ਕਿਰਪਾ ਨਾਲ ਬੋਲਦਾ ਹੈ, ਉਸ ਦੇ ਲਈ ਰਾਜਾ ਇੱਕ ਮਿੱਤਰ ਹੋਵੇਗਾ।
12ਯਾਹਵੇਹ ਦੀਆਂ ਅੱਖਾਂ ਗਿਆਨ ਉੱਤੇ ਪਹਿਰਾ ਦਿੰਦੀਆਂ ਹਨ, ਪਰ ਉਹ ਬੇਵਫ਼ਾ ਦੇ ਬਚਨਾਂ ਨੂੰ ਨਿਰਾਸ਼ ਕਰਦਾ ਹੈ।
13ਆਲਸੀ ਆਖਦਾ ਹੈ ਬਾਹਰ ਇੱਕ ਸ਼ੇਰ ਹੈ, ਮੈਨੂੰ ਜਨਤਕ ਚੌਂਕ ਵਿੱਚ ਮਾਰ ਦਿੱਤਾ ਜਾਵੇਗਾ!