ਕਹਾਉਤਾਂ 22

ਆਲਸੀ ਆਖਦਾ ਹੈ ਬਾਹਰ ਇੱਕ ਸ਼ੇਰ ਹੈ, ਮੈਨੂੰ ਜਨਤਕ ਚੌਂਕ ਵਿੱਚ ਮਾਰ ਦਿੱਤਾ ਜਾਵੇਗਾ!

Proverbs 22:13 (UKJV) The slothful man says, There is a lion without, I shall be slain in the streets.

11ਜਿਹੜਾ ਸ਼ੁੱਧ ਦਿਲ ਨਾਲ ਪਿਆਰ ਕਰਦਾ ਹੈ ਅਤੇ ਜੋ ਕਿਰਪਾ ਨਾਲ ਬੋਲਦਾ ਹੈ, ਉਸ ਦੇ ਲਈ ਰਾਜਾ ਇੱਕ ਮਿੱਤਰ ਹੋਵੇਗਾ।

12ਯਾਹਵੇਹ ਦੀਆਂ ਅੱਖਾਂ ਗਿਆਨ ਉੱਤੇ ਪਹਿਰਾ ਦਿੰਦੀਆਂ ਹਨ, ਪਰ ਉਹ ਬੇਵਫ਼ਾ ਦੇ ਬਚਨਾਂ ਨੂੰ ਨਿਰਾਸ਼ ਕਰਦਾ ਹੈ।

13ਆਲਸੀ ਆਖਦਾ ਹੈ ਬਾਹਰ ਇੱਕ ਸ਼ੇਰ ਹੈ, ਮੈਨੂੰ ਜਨਤਕ ਚੌਂਕ ਵਿੱਚ ਮਾਰ ਦਿੱਤਾ ਜਾਵੇਗਾ!

14ਵਿਭਚਾਰੀ ਔਰਤ ਦਾ ਮੂੰਹ ਡੂੰਘਾ ਟੋਆ ਹੈ, ਉਸ ਵਿੱਚ ਉਹ ਮਨੁੱਖ ਡਿੱਗਦਾ ਹੈ ਜਿਸ ਉੱਤੇ ਯਾਹਵੇਹ ਕ੍ਰੋਧਵਾਨ ਹੈ।

15ਬਾਲਕ ਦੇ ਦਿਲ ਵਿੱਚ ਮੂਰਖਤਾਈ ਬੱਝੀ ਹੋਈ ਹੁੰਦੀ ਹੈ, ਪਰ ਅਨੁਸ਼ਾਸਨ ਦੀ ਸੋਟੀ ਉਸ ਨੂੰ ਦੂਰ ਭਜਾ ਦੇਵੇਗੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.