ਕਹਾਉਤਾਂ 22

ਵਿਭਚਾਰੀ ਔਰਤ ਦਾ ਮੂੰਹ ਡੂੰਘਾ ਟੋਆ ਹੈ, ਉਸ ਵਿੱਚ ਉਹ ਮਨੁੱਖ ਡਿੱਗਦਾ ਹੈ ਜਿਸ ਉੱਤੇ ਯਾਹਵੇਹ ਕ੍ਰੋਧਵਾਨ ਹੈ।

Proverbs 22:14 (UKJV) The mouth of strange women is a deep pit: he that is abhorred of the LORD shall fall therein.

12ਯਾਹਵੇਹ ਦੀਆਂ ਅੱਖਾਂ ਗਿਆਨ ਉੱਤੇ ਪਹਿਰਾ ਦਿੰਦੀਆਂ ਹਨ, ਪਰ ਉਹ ਬੇਵਫ਼ਾ ਦੇ ਬਚਨਾਂ ਨੂੰ ਨਿਰਾਸ਼ ਕਰਦਾ ਹੈ।

13ਆਲਸੀ ਆਖਦਾ ਹੈ ਬਾਹਰ ਇੱਕ ਸ਼ੇਰ ਹੈ, ਮੈਨੂੰ ਜਨਤਕ ਚੌਂਕ ਵਿੱਚ ਮਾਰ ਦਿੱਤਾ ਜਾਵੇਗਾ!

14ਵਿਭਚਾਰੀ ਔਰਤ ਦਾ ਮੂੰਹ ਡੂੰਘਾ ਟੋਆ ਹੈ, ਉਸ ਵਿੱਚ ਉਹ ਮਨੁੱਖ ਡਿੱਗਦਾ ਹੈ ਜਿਸ ਉੱਤੇ ਯਾਹਵੇਹ ਕ੍ਰੋਧਵਾਨ ਹੈ।

15ਬਾਲਕ ਦੇ ਦਿਲ ਵਿੱਚ ਮੂਰਖਤਾਈ ਬੱਝੀ ਹੋਈ ਹੁੰਦੀ ਹੈ, ਪਰ ਅਨੁਸ਼ਾਸਨ ਦੀ ਸੋਟੀ ਉਸ ਨੂੰ ਦੂਰ ਭਜਾ ਦੇਵੇਗੀ।

16ਇੱਕ ਜਿਹੜਾ ਆਪਣੀ ਦੌਲਤ ਵਧਾਉਣ ਲਈ ਗਰੀਬਾਂ ਉੱਤੇ ਜ਼ੁਲਮ ਕਰਦਾ ਹੈ, ਅਤੇ ਇੱਕ ਜਿਹੜਾ ਅਮੀਰ ਨੂੰ ਤੋਹਫ਼ੇ ਦਿੰਦਾ ਹੈ, ਦੋਵੇਂ ਗਰੀਬੀ ਵਿੱਚ ਆਉਂਦੇ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.