7ਅਮੀਰ ਗਰੀਬਾਂ ਉੱਤੇ ਰਾਜ ਕਰਦਾ ਹੈ, ਅਤੇ ਉਧਾਰ ਲੈਣ ਵਾਲਾ ਉਧਾਰ ਦੇਣ ਵਾਲੇ ਦਾ ਗੁਲਾਮ ਹੈ।
8ਜਿਹੜਾ ਬੇਇਨਸਾਫ਼ੀ ਬੀਜਦਾ ਹੈ ਉਹ ਬਿਪਤਾ ਵੱਢਦਾ ਹੈ, ਅਤੇ ਜੋ ਡੰਡਾ ਉਹ ਕ੍ਰੋਧ ਵਿੱਚ ਰੱਖਦੇ ਹਨ, ਤੋੜਿਆ ਜਾਵੇਗਾ।
9ਦਾਨੀ ਆਪ ਹੀ ਮੁਬਾਰਕ ਹੋਣਗੇ, ਕਿਉਂਕਿ ਉਹ ਗਰੀਬਾਂ ਨਾਲ ਆਪਣਾ ਭੋਜਨ ਵੰਡਦੇ ਹਨ।
10ਮਖੌਲ ਕਰਨ ਵਾਲੇ ਨੂੰ ਬਾਹਰ ਕੱਢ ਦਿਓ ਤਾਂ ਝਗੜਾ ਮੁੱਕ ਜਾਵੇਗਾ, ਨਾਲੇ ਬਹਿਸ ਅਤੇ ਨਿਰਾਦਰ ਖਤਮ ਹੋ ਜਾਣਗੇ।
11ਜਿਹੜਾ ਸ਼ੁੱਧ ਦਿਲ ਨਾਲ ਪਿਆਰ ਕਰਦਾ ਹੈ ਅਤੇ ਜੋ ਕਿਰਪਾ ਨਾਲ ਬੋਲਦਾ ਹੈ, ਉਸ ਦੇ ਲਈ ਰਾਜਾ ਇੱਕ ਮਿੱਤਰ ਹੋਵੇਗਾ।