ਕਹਾਉਤਾਂ 22

ਜਿਹੜਾ ਬੇਇਨਸਾਫ਼ੀ ਬੀਜਦਾ ਹੈ ਉਹ ਬਿਪਤਾ ਵੱਢਦਾ ਹੈ, ਅਤੇ ਜੋ ਡੰਡਾ ਉਹ ਕ੍ਰੋਧ ਵਿੱਚ ਰੱਖਦੇ ਹਨ, ਤੋੜਿਆ ਜਾਵੇਗਾ।

Proverbs 22:8 (UKJV) He that sows iniquity shall reap vanity: and the rod of his anger shall fail.

6ਬੱਚਿਆਂ ਨੂੰ ਉਸ ਰਾਹ ਦੀ ਸਿੱਖਿਆ ਦਿਓ ਜਿਸ ਰਾਹ ਤੇ ਉਹਨਾਂ ਨੂੰ ਚੱਲਣਾ ਚਾਹੀਦਾ ਹੈ, ਅਤੇ ਜਦੋਂ ਉਹ ਬੁੱਢੇ ਹੋ ਜਾਣ ਤਾਂ ਵੀ ਉਹ ਇਸ ਤੋਂ ਨਹੀਂ ਹਟਣਗੇ।

7ਅਮੀਰ ਗਰੀਬਾਂ ਉੱਤੇ ਰਾਜ ਕਰਦਾ ਹੈ, ਅਤੇ ਉਧਾਰ ਲੈਣ ਵਾਲਾ ਉਧਾਰ ਦੇਣ ਵਾਲੇ ਦਾ ਗੁਲਾਮ ਹੈ।

8ਜਿਹੜਾ ਬੇਇਨਸਾਫ਼ੀ ਬੀਜਦਾ ਹੈ ਉਹ ਬਿਪਤਾ ਵੱਢਦਾ ਹੈ, ਅਤੇ ਜੋ ਡੰਡਾ ਉਹ ਕ੍ਰੋਧ ਵਿੱਚ ਰੱਖਦੇ ਹਨ, ਤੋੜਿਆ ਜਾਵੇਗਾ।

9ਦਾਨੀ ਆਪ ਹੀ ਮੁਬਾਰਕ ਹੋਣਗੇ, ਕਿਉਂਕਿ ਉਹ ਗਰੀਬਾਂ ਨਾਲ ਆਪਣਾ ਭੋਜਨ ਵੰਡਦੇ ਹਨ।

10ਮਖੌਲ ਕਰਨ ਵਾਲੇ ਨੂੰ ਬਾਹਰ ਕੱਢ ਦਿਓ ਤਾਂ ਝਗੜਾ ਮੁੱਕ ਜਾਵੇਗਾ, ਨਾਲੇ ਬਹਿਸ ਅਤੇ ਨਿਰਾਦਰ ਖਤਮ ਹੋ ਜਾਣਗੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.