ਕਹਾਉਤਾਂ 22

ਧਿਆਨ ਦਿਓ ਅਤੇ ਬੁੱਧਵਾਨਾਂ ਦੀਆਂ ਗੱਲਾਂ ਵੱਲ ਕੰਨ ਲਗਾਓ, ਜੋ ਮੈਂ ਸਿਖਾਉਂਦਾ ਹਾਂ, ਉਸ ਨੂੰ ਆਪਣੇ ਦਿਲ ਵਿੱਚ ਵਸਾ ਲੈ,

Proverbs 22:17 (UKJV) Bow down yours ear, and hear the words of the wise, and apply yours heart unto my knowledge.

15ਬਾਲਕ ਦੇ ਦਿਲ ਵਿੱਚ ਮੂਰਖਤਾਈ ਬੱਝੀ ਹੋਈ ਹੁੰਦੀ ਹੈ, ਪਰ ਅਨੁਸ਼ਾਸਨ ਦੀ ਸੋਟੀ ਉਸ ਨੂੰ ਦੂਰ ਭਜਾ ਦੇਵੇਗੀ।

16ਇੱਕ ਜਿਹੜਾ ਆਪਣੀ ਦੌਲਤ ਵਧਾਉਣ ਲਈ ਗਰੀਬਾਂ ਉੱਤੇ ਜ਼ੁਲਮ ਕਰਦਾ ਹੈ, ਅਤੇ ਇੱਕ ਜਿਹੜਾ ਅਮੀਰ ਨੂੰ ਤੋਹਫ਼ੇ ਦਿੰਦਾ ਹੈ, ਦੋਵੇਂ ਗਰੀਬੀ ਵਿੱਚ ਆਉਂਦੇ ਹਨ।

17ਧਿਆਨ ਦਿਓ ਅਤੇ ਬੁੱਧਵਾਨਾਂ ਦੀਆਂ ਗੱਲਾਂ ਵੱਲ ਕੰਨ ਲਗਾਓ, ਜੋ ਮੈਂ ਸਿਖਾਉਂਦਾ ਹਾਂ, ਉਸ ਨੂੰ ਆਪਣੇ ਦਿਲ ਵਿੱਚ ਵਸਾ ਲੈ,

18ਕਿਉਂਕਿ ਜਦੋਂ ਤੁਸੀਂ ਉਹਨਾਂ ਨੂੰ ਆਪਣੇ ਹਿਰਦੇ ਵਿੱਚ ਰੱਖਦੇ ਹੋ, ਅਤੇ ਇਹ ਸਭ ਤੇਰੇ ਮੂੰਹ ਦੇ ਵਿੱਚੋਂ ਨਿਕਲੇ ਤਾਂ ਇਹ ਇੱਕ ਮਨਭਾਉਂਦੀ ਗੱਲ ਹੈ।

19ਤਾਂ ਜੋ ਤੁਹਾਡਾ ਭਰੋਸਾ ਯਾਹਵੇਹ ਵਿੱਚ ਹੋਵੇ, ਮੈਂ ਤੁਹਾਨੂੰ ਅੱਜ ਵੀ ਸਿਖਾਉਂਦਾ ਹਾਂ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.