16ਇੱਕ ਜਿਹੜਾ ਆਪਣੀ ਦੌਲਤ ਵਧਾਉਣ ਲਈ ਗਰੀਬਾਂ ਉੱਤੇ ਜ਼ੁਲਮ ਕਰਦਾ ਹੈ, ਅਤੇ ਇੱਕ ਜਿਹੜਾ ਅਮੀਰ ਨੂੰ ਤੋਹਫ਼ੇ ਦਿੰਦਾ ਹੈ, ਦੋਵੇਂ ਗਰੀਬੀ ਵਿੱਚ ਆਉਂਦੇ ਹਨ।
17ਧਿਆਨ ਦਿਓ ਅਤੇ ਬੁੱਧਵਾਨਾਂ ਦੀਆਂ ਗੱਲਾਂ ਵੱਲ ਕੰਨ ਲਗਾਓ, ਜੋ ਮੈਂ ਸਿਖਾਉਂਦਾ ਹਾਂ, ਉਸ ਨੂੰ ਆਪਣੇ ਦਿਲ ਵਿੱਚ ਵਸਾ ਲੈ,
18ਕਿਉਂਕਿ ਜਦੋਂ ਤੁਸੀਂ ਉਹਨਾਂ ਨੂੰ ਆਪਣੇ ਹਿਰਦੇ ਵਿੱਚ ਰੱਖਦੇ ਹੋ, ਅਤੇ ਇਹ ਸਭ ਤੇਰੇ ਮੂੰਹ ਦੇ ਵਿੱਚੋਂ ਨਿਕਲੇ ਤਾਂ ਇਹ ਇੱਕ ਮਨਭਾਉਂਦੀ ਗੱਲ ਹੈ।
19ਤਾਂ ਜੋ ਤੁਹਾਡਾ ਭਰੋਸਾ ਯਾਹਵੇਹ ਵਿੱਚ ਹੋਵੇ, ਮੈਂ ਤੁਹਾਨੂੰ ਅੱਜ ਵੀ ਸਿਖਾਉਂਦਾ ਹਾਂ।
20ਭਲਾ, ਮੈਂ ਤੇਰੇ ਲਈ ਤੀਹ ਕਹਾਉਤਾਂ, ਉਪਦੇਸ਼ ਅਤੇ ਗਿਆਨ ਲਈ ਨਹੀਂ ਲਿਖੀਆਂ,