21ਕਿ ਮੈਂ ਤੁਹਾਨੂੰ ਸੱਚ ਬੋਲਣਾ ਅਤੇ ਇਮਾਨਦਾਰ ਰਹਿਣਾ ਨਹੀਂ ਸਿਖਾਉਂਦਾ, ਤਾਂ ਜੋ ਤੁਸੀਂ ਸਚਿਆਈ ਦੀਆ ਗੱਲਾਂ, ਉਹਨਾਂ ਕੋਲ ਜਾਓ ਜਿਨ੍ਹਾਂ ਦੀ ਤੁਸੀਂ ਸੇਵਾ ਕਰਦੇ ਹੋ?
22ਗ਼ਰੀਬਾਂ ਦਾ ਸ਼ੋਸ਼ਣ ਨਾ ਕਰੋ ਕਿਉਂਕਿ ਉਹ ਗਰੀਬ ਹਨ, ਅਤੇ ਲੋੜਵੰਦਾਂ ਨੂੰ ਕਚਿਹਰੀ ਵਿੱਚ ਨਾ ਕੁਚਲੋ,
23ਕਿਉਂਕਿ ਯਾਹਵੇਹ ਉਨ੍ਹਾਂ ਦਾ ਮਕੁੱਦਮਾ ਲੜੇਗਾ, ਅਤੇ ਉਹਨਾਂ ਦੇ ਪ੍ਰਾਣ ਦਾ ਬਦਲਾ ਲਵੇਗਾ।
24ਕਿਸੇ ਗਰਮ ਸੁਭਾਅ ਵਾਲੇ ਵਿਅਕਤੀ ਨਾਲ ਦੋਸਤੀ ਨਾ ਕਰੋ, ਅਸਾਨੀ ਨਾਲ ਗੁੱਸੇ ਵਾਲੇ ਵਿਅਕਤੀ ਨਾਲ ਮੇਲ ਨਾ ਰੱਖੋ,
25ਕਿਤੇ ਅਜਿਹਾ ਨਾ ਹੋਵੇ ਤੁਸੀਂ ਉਹਨਾਂ ਦੇ ਤਰੀਕੇ ਸਿੱਖ ਲਵੋ, ਅਤੇ ਆਪਣੇ ਆਪ ਨੂੰ ਫਾਹੀ ਵਿੱਚ ਫਸਾ ਲਵੋ।