29ਕੌਣ ਹਾਏ-ਹਾਏ ਕਰਦਾ ਹੈ? ਕੌਣ ਦੁੱਖ ਵਿੱਚ ਹੈ? ਕੌਣ ਝਗੜਾ ਕਰਦਾ ਹੈ? ਕੌਣ ਹੈ ਜਿਸ ਕੋਲ ਸ਼ਿਕਾਇਤਾਂ ਹਨ? ਕਿਸ ਨੂੰ ਬੇਲੋੜੇ ਜ਼ਖਮ ਹਨ? ਅਤੇ ਕਿਹਦੀਆਂ ਅੱਖਾਂ ਵਿੱਚ ਲਾਲੀ ਹੈ?
30ਉਹ ਜਿਹੜੇ ਦਾਖ਼ਰਸ ਵਿੱਚ ਰੁੱਝੇ ਰਹਿੰਦੇ ਹਨ, ਅਤੇ ਰਲੀ ਹੋਈ ਸ਼ਰਾਬ ਦੀ ਭਾਲ ਕਰਦੇ ਹਨ।
31ਜਦੋਂ ਸ਼ਰਾਬ ਲਾਲ ਹੋਵੇ, ਜਦੋਂ ਉਹ ਪਿਆਲੇ ਵਿੱਚ ਚਮਕਦੀ ਹੋਵੇ, ਜਦੋਂ ਉਹ ਸੁਚੱਜੀ ਹੋ ਜਾਂਦੀ ਹੈ ਤਾਂ ਉਸ ਵੱਲ ਨਾ ਵੇਖੋ!
32ਅੰਤ ਵਿੱਚ ਇਹ ਸੱਪ ਵਾਂਗ ਡੰਗ ਮਾਰਦੀ ਹੈ, ਅਤੇ ਸੱਪ ਵਾਂਗ ਜ਼ਹਿਰ ਉਗਲਦੀ ਹੈ।
33ਤੁਹਾਡੀਆਂ ਅੱਖਾਂ ਅਜੀਬ ਨਜ਼ਾਰਾ ਵੇਖਣਗੀਆਂ, ਅਤੇ ਤੁਹਾਡਾ ਮਨ ਉਲਝਣ ਵਾਲੀਆਂ ਚੀਜ਼ਾਂ ਦੀ ਕਲਪਨਾ ਕਰੇਗਾ।