ਕਹਾਉਤਾਂ 23

ਕੌਣ ਹਾਏ-ਹਾਏ ਕਰਦਾ ਹੈ? ਕੌਣ ਦੁੱਖ ਵਿੱਚ ਹੈ? ਕੌਣ ਝਗੜਾ ਕਰਦਾ ਹੈ? ਕੌਣ ਹੈ ਜਿਸ ਕੋਲ ਸ਼ਿਕਾਇਤਾਂ ਹਨ? ਕਿਸ ਨੂੰ ਬੇਲੋੜੇ ਜ਼ਖਮ ਹਨ? ਅਤੇ ਕਿਹਦੀਆਂ ਅੱਖਾਂ ਵਿੱਚ ਲਾਲੀ ਹੈ?

Proverbs 23:29 (UKJV) Who has woe? who has sorrow? who has contentions? who has babbling? who has wounds without cause? who has redness of eyes?

27ਕਿਉਂਕਿ ਵਿਭਚਾਰੀ ਔਰਤ ਇੱਕ ਡੂੰਘਾ ਟੋਆ ਹੈ, ਅਤੇ ਬੇਵਕੂਫ਼ ਪਤਨੀ ਇੱਕ ਤੰਗ ਖੂਹ ਹੈ।

28ਉਹ ਡਾਕੂ ਵਾਂਙੁ ਉਡੀਕ ਵਿੱਚ ਪਈ ਰਹਿੰਦੀ ਹੈ, ਅਤੇ ਮਨੁੱਖਾਂ ਵਿੱਚ ਬੇਵਫ਼ਾ ਨੂੰ ਵਧਾ ਦਿੰਦੀ ਹੈ।

29ਕੌਣ ਹਾਏ-ਹਾਏ ਕਰਦਾ ਹੈ? ਕੌਣ ਦੁੱਖ ਵਿੱਚ ਹੈ? ਕੌਣ ਝਗੜਾ ਕਰਦਾ ਹੈ? ਕੌਣ ਹੈ ਜਿਸ ਕੋਲ ਸ਼ਿਕਾਇਤਾਂ ਹਨ? ਕਿਸ ਨੂੰ ਬੇਲੋੜੇ ਜ਼ਖਮ ਹਨ? ਅਤੇ ਕਿਹਦੀਆਂ ਅੱਖਾਂ ਵਿੱਚ ਲਾਲੀ ਹੈ?

30ਉਹ ਜਿਹੜੇ ਦਾਖ਼ਰਸ ਵਿੱਚ ਰੁੱਝੇ ਰਹਿੰਦੇ ਹਨ, ਅਤੇ ਰਲੀ ਹੋਈ ਸ਼ਰਾਬ ਦੀ ਭਾਲ ਕਰਦੇ ਹਨ।

31ਜਦੋਂ ਸ਼ਰਾਬ ਲਾਲ ਹੋਵੇ, ਜਦੋਂ ਉਹ ਪਿਆਲੇ ਵਿੱਚ ਚਮਕਦੀ ਹੋਵੇ, ਜਦੋਂ ਉਹ ਸੁਚੱਜੀ ਹੋ ਜਾਂਦੀ ਹੈ ਤਾਂ ਉਸ ਵੱਲ ਨਾ ਵੇਖੋ!

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.