26ਹੇ ਮੇਰੇ ਪੁੱਤਰ, ਆਪਣਾ ਮਨ ਮੈਨੂੰ ਦੇ, ਅਤੇ ਤੇਰੀਆਂ ਅੱਖਾਂ ਮੇਰੇ ਰਾਹਾਂ ਵਿੱਚ ਅਨੰਦ ਹੋਣ,
27ਕਿਉਂਕਿ ਵਿਭਚਾਰੀ ਔਰਤ ਇੱਕ ਡੂੰਘਾ ਟੋਆ ਹੈ, ਅਤੇ ਬੇਵਕੂਫ਼ ਪਤਨੀ ਇੱਕ ਤੰਗ ਖੂਹ ਹੈ।
28ਉਹ ਡਾਕੂ ਵਾਂਙੁ ਉਡੀਕ ਵਿੱਚ ਪਈ ਰਹਿੰਦੀ ਹੈ, ਅਤੇ ਮਨੁੱਖਾਂ ਵਿੱਚ ਬੇਵਫ਼ਾ ਨੂੰ ਵਧਾ ਦਿੰਦੀ ਹੈ।
29ਕੌਣ ਹਾਏ-ਹਾਏ ਕਰਦਾ ਹੈ? ਕੌਣ ਦੁੱਖ ਵਿੱਚ ਹੈ? ਕੌਣ ਝਗੜਾ ਕਰਦਾ ਹੈ? ਕੌਣ ਹੈ ਜਿਸ ਕੋਲ ਸ਼ਿਕਾਇਤਾਂ ਹਨ? ਕਿਸ ਨੂੰ ਬੇਲੋੜੇ ਜ਼ਖਮ ਹਨ? ਅਤੇ ਕਿਹਦੀਆਂ ਅੱਖਾਂ ਵਿੱਚ ਲਾਲੀ ਹੈ?
30ਉਹ ਜਿਹੜੇ ਦਾਖ਼ਰਸ ਵਿੱਚ ਰੁੱਝੇ ਰਹਿੰਦੇ ਹਨ, ਅਤੇ ਰਲੀ ਹੋਈ ਸ਼ਰਾਬ ਦੀ ਭਾਲ ਕਰਦੇ ਹਨ।