24ਇੱਕ ਧਰਮੀ ਬੱਚੇ ਦੇ ਪਿਤਾ ਨੂੰ ਬਹੁਤ ਖੁਸ਼ੀ ਹੁੰਦੀ ਹੈ, ਇੱਕ ਮਨੁੱਖ ਜਿਹੜਾ ਬੁੱਧਵਾਨ ਪੁੱਤਰ ਦਾ ਪਿਤਾ ਹੈ, ਉਸ ਤੋਂ ਅਨੰਦ ਹੁੰਦਾ ਹੈ।
25ਤੁਹਾਡੇ ਮਾਤਾ ਪਿਤਾ ਅਨੰਦ ਹੋਣ, ਉਹ ਜਿਸਨੇ ਤੈਨੂੰ ਜਨਮ ਦਿੱਤਾ ਹੈ ਖੁਸ਼ ਹੋਵੇ!
26ਹੇ ਮੇਰੇ ਪੁੱਤਰ, ਆਪਣਾ ਮਨ ਮੈਨੂੰ ਦੇ, ਅਤੇ ਤੇਰੀਆਂ ਅੱਖਾਂ ਮੇਰੇ ਰਾਹਾਂ ਵਿੱਚ ਅਨੰਦ ਹੋਣ,
27ਕਿਉਂਕਿ ਵਿਭਚਾਰੀ ਔਰਤ ਇੱਕ ਡੂੰਘਾ ਟੋਆ ਹੈ, ਅਤੇ ਬੇਵਕੂਫ਼ ਪਤਨੀ ਇੱਕ ਤੰਗ ਖੂਹ ਹੈ।
28ਉਹ ਡਾਕੂ ਵਾਂਙੁ ਉਡੀਕ ਵਿੱਚ ਪਈ ਰਹਿੰਦੀ ਹੈ, ਅਤੇ ਮਨੁੱਖਾਂ ਵਿੱਚ ਬੇਵਫ਼ਾ ਨੂੰ ਵਧਾ ਦਿੰਦੀ ਹੈ।