ਕਹਾਉਤਾਂ 23

ਤੂੰ ਬਦ ਨਜ਼ਰ ਵਾਲੇ ਦੀ ਰੋਟੀ ਨਾ ਖਾਹ, ਨਾ ਉਹ ਦੇ ਸੁਆਦਲੇ ਭੋਜਨ ਦਾ ਲੋਭ ਕਰ,

Proverbs 23:6 (UKJV) Eat you not the bread of him that has an evil eye, neither desire you his dainty meats:

4ਅਮੀਰ ਬਣਨ ਲਈ ਖੇਚਲ ਨਾ ਕਰ, ਆਪਣੀ ਚਤੁਰਾਈ ਉੱਤੇ ਭਰੋਸਾ ਨਾ ਕਰ।

5ਦੌਲਤ ਵੱਲ ਇੱਕ ਝਾਤ ਮਾਰੋ, ਅਤੇ ਉਹ ਚਲੀ ਜਾਵੇਗੀ, ਕਿਉਂਕਿ ਉਹ ਨੂੰ ਜ਼ਰੂਰ ਖੰਭ ਲੱਗਦੇ ਅਤੇ ਉਕਾਬ ਵਾਂਗ ਅਕਾਸ਼ ਵੱਲ ਉੱਡ ਜਾਂਦੀ ਹੈ।

6ਤੂੰ ਬਦ ਨਜ਼ਰ ਵਾਲੇ ਦੀ ਰੋਟੀ ਨਾ ਖਾਹ, ਨਾ ਉਹ ਦੇ ਸੁਆਦਲੇ ਭੋਜਨ ਦਾ ਲੋਭ ਕਰ,

7ਕਿਉਂਕਿ ਉਹ ਅਜਿਹਾ ਵਿਅਕਤੀ ਹੈ ਜੋ ਹਰ ਵੇਲੇ ਕੀਮਤ ਬਾਰੇ ਸੋਚਦਾ ਹੈ, ਉਹ ਤੈਨੂੰ ਆਖਦਾ ਹੈ, “ਖਾ ਅਤੇ ਪੀ,” ਪਰ ਉਸਦਾ ਦਿਲ ਤੇਰੇ ਵੱਲ ਨਹੀਂ ਹੈ।

8ਜੇ ਤੂੰ ਥੋੜਾ ਜਿਹਾ ਵੀ ਖਾਧਾ ਹੈ ਤੂੰ ਉਲਟੀ ਕਰ ਦੇਵੇਂਗਾ, ਅਤੇ ਆਪਣੀਆਂ ਤਾਰੀਫ਼ਾਂ ਨੂੰ ਬਰਬਾਦ ਕਰ ਬੈਠੇਂਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.