3ਉਹ ਦੇ ਸੁਆਦਲੇ ਭੋਜਨ ਨੂੰ ਨਾ ਲੋਚੋ, ਕਿਉਂ ਜੋ ਉਹ ਭੋਜਨ ਧੋਖਾ ਦੇਣ ਵਾਲਾ ਹੈ।
4ਅਮੀਰ ਬਣਨ ਲਈ ਖੇਚਲ ਨਾ ਕਰ, ਆਪਣੀ ਚਤੁਰਾਈ ਉੱਤੇ ਭਰੋਸਾ ਨਾ ਕਰ।
5ਦੌਲਤ ਵੱਲ ਇੱਕ ਝਾਤ ਮਾਰੋ, ਅਤੇ ਉਹ ਚਲੀ ਜਾਵੇਗੀ, ਕਿਉਂਕਿ ਉਹ ਨੂੰ ਜ਼ਰੂਰ ਖੰਭ ਲੱਗਦੇ ਅਤੇ ਉਕਾਬ ਵਾਂਗ ਅਕਾਸ਼ ਵੱਲ ਉੱਡ ਜਾਂਦੀ ਹੈ।
6ਤੂੰ ਬਦ ਨਜ਼ਰ ਵਾਲੇ ਦੀ ਰੋਟੀ ਨਾ ਖਾਹ, ਨਾ ਉਹ ਦੇ ਸੁਆਦਲੇ ਭੋਜਨ ਦਾ ਲੋਭ ਕਰ,
7ਕਿਉਂਕਿ ਉਹ ਅਜਿਹਾ ਵਿਅਕਤੀ ਹੈ ਜੋ ਹਰ ਵੇਲੇ ਕੀਮਤ ਬਾਰੇ ਸੋਚਦਾ ਹੈ, ਉਹ ਤੈਨੂੰ ਆਖਦਾ ਹੈ, “ਖਾ ਅਤੇ ਪੀ,” ਪਰ ਉਸਦਾ ਦਿਲ ਤੇਰੇ ਵੱਲ ਨਹੀਂ ਹੈ।