1ਜਦੋਂ ਤੁਸੀਂ ਕਿਸੇ ਸ਼ਾਸਕ ਦੇ ਨਾਲ ਭੋਜਨ ਕਰਨ ਬੈਠੋ, ਤਾਂ ਚੰਗੀ ਤਰ੍ਹਾਂ ਸੋਚ ਤੇਰੇ ਸਾਹਮਣੇ ਕੀ ਹੈ।
2ਜੇ ਤੂੰ ਪੇਟੂ ਹੈ, ਤਾਂ ਆਪਣੇ ਗਲੇ ਉੱਚੇ ਚਾਕੂ ਰੱਖ,
3ਉਹ ਦੇ ਸੁਆਦਲੇ ਭੋਜਨ ਨੂੰ ਨਾ ਲੋਚੋ, ਕਿਉਂ ਜੋ ਉਹ ਭੋਜਨ ਧੋਖਾ ਦੇਣ ਵਾਲਾ ਹੈ।
4ਅਮੀਰ ਬਣਨ ਲਈ ਖੇਚਲ ਨਾ ਕਰ, ਆਪਣੀ ਚਤੁਰਾਈ ਉੱਤੇ ਭਰੋਸਾ ਨਾ ਕਰ।
5ਦੌਲਤ ਵੱਲ ਇੱਕ ਝਾਤ ਮਾਰੋ, ਅਤੇ ਉਹ ਚਲੀ ਜਾਵੇਗੀ, ਕਿਉਂਕਿ ਉਹ ਨੂੰ ਜ਼ਰੂਰ ਖੰਭ ਲੱਗਦੇ ਅਤੇ ਉਕਾਬ ਵਾਂਗ ਅਕਾਸ਼ ਵੱਲ ਉੱਡ ਜਾਂਦੀ ਹੈ।